ਮਿਸ਼ਨ ਫ਼ਤਿਹ ਤਹਿਤ ਸਲੋਹ ’ਚ ਕਰਵਾਈ ਗਈ ਕੋਵਾ ਪੰਜਾਬ ਐਪ ਡਾਊਨਲੋਡ

ਨਿਊਜ਼ ਪੰਜਾਬ

ਨਵਾਂਸ਼ਹਿਰ, 21 ਜੂਨ-ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਭਰ ’ਚ ਕੋਵਿਡ-19 ਪ੍ਰਤੀ ਆਮ ਲੋਕਾਂ ਨੂੰ ਸਾਵਧਾਨ ਕਰਨ ਅਤੇ ਕੋੋਰੋਨਾ ਪ੍ਰਤੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਸਲੋਹ ਵਿਖੇ ਬੂਥ ਨੰਬਰ 84 ਤੇ 85 ਵਿਖੇ ਬੀ ਐਲ ਓਜ਼ ਤਰਸੇਮ ਲਾਲ ਤੇ ਬਲਵਿੰਦਰ ਕੁਮਾਰ ਵੱਲੋਂ ਬੂਥ ਦੇ ਵੋਟਰਾਂ ਨੂੰ ਕੇਵਾ ਪੰਜਾਬ ਐਪ ਡਾਊਨਲੋਡ ਕਰਵਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਬੀ ਈ ਈ ਨੇ ਦੱਸਿਆ ਕਿ ਅੱਜ ਘਰ ਘਰ ਜਾ ਕੇ ਜਿੰਨਾ ਵੋਟਰਾਂ ਕੋਲ ਸਮਾਰਟ ਫ਼ੋਨ ਸਨ, ਉਨ੍ਹਾਂ ਦੇ ਫੋਨ ’ਤੇ ਪਲੇਅ ਸਟੋਰ ਵਿਚੋਂ ਕੋਵਾ ਪੰਜਾਬ ਐਪ ਦਿਖਾਈ ਗਈ ਅਤੇ ਆਪਣਾ ਫੋਨ ਨੰਬਰ ਤੇ ਨਾਮ ਭਰਨ ਤੋਂ ਬਾਅਦ ਇੰਸਟਾਲ ਕਰਵਾਈ ਗਈ।

ਲੋਕਾਂ ਨੂੰ ਇਸ ਐਪ ਦੇ ਲਾਭ ਦੱਸਦਿਆਂ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਐਪ ’ਤੇ ਈ-ਪਾਸ ਵੀ ਲਿਆ ਜਾ ਸਕਦਾ ਹੈ। ਇਸ ਐਪ ਨਾਲ ਸਾਨੂੰ ਪੰਜਾਬ ਵਿਚ ਕੋਵਿਡ- 19 ਦੇ ਮਰੀਜ਼ਾਂ ਦਾ ਸਟੇਟਸ ਵੀ ਪਤਾ ਲਗਦਾ ਰਹਿਦਾ ਹੈ। ਇਹ ਵੀ ਪਤਾ ਲਗਦਾ ਹੈ ਕਿ ਸਾਡੇ ਨੇੜੇ ਤੇੜੇ ਕੋਈ ਮਰੀਜ਼ ਹੈ ਕਿ ਨਹੀਂ।

ਇਸ ਤੋਂ ਇਲਾਵਾ ਕੋਵਿਡ-19 ਤਹਿਤ ਸਾਵਧਾਨੀ ਵੀ ਮਿਲਦੀ ਹੈ ਕਿ ਸਾਨੂੰ ਮੂੰਹ ਢੱਕ ਕੇ ਰੱਖਣ, ਹੱਥ ਵਾਰ ਵਾਰ ਧੋਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਲੋੜ ਪੈਣ ’ਤੇ ਟੈਸਟ ਕਰਵਾਉਣ ਸਬੰਧੀ ਸਿਹਤ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦੇ ਲੱਛਣਾਂ ਜਿਵੇਂ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ ਹੋਣ ’ਤੇ ਡਾਕਟਰੀ ਜਾਂਚ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਕੋਵਾ ਐਪ ਰਾਹੀਂ ‘ਮਿਸ਼ਨ ਫ਼ਤਿਹ ਜੁਆਇਨ’ ਕਰਨ ਅਤੇ ਉਸ ’ਤੇ ਹੋਣ ਵਾਲੀ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਲਈ ਵੀ ਦੱਸਿਆ ਗਿਆ। ਇਸ ਮੌਕੇ ਬੂਥ ਦੇ ਵੋਟਰਾਂ ਖਾਸ ਕਰਕੇ ਨਵੇਂ ਵੋਟਰਾਂ ਵਲੋ ਪੂਰੇ ਉਤਸ਼ਾਹ ਨਾਲ ਇਹ ਐਪ ਡਾਊਨਲੋਡ ਕੀਤੀ ਗਈ। ਇਨ੍ਹਾਂ ਵਿਚ ਕਰਮਨ ਗੁਰੂ ਦਲਵੀਰ ਗੁਰੂ, ਮੋਹਿਤ ਗੁਰੂ, ਹਸਮ ਗੁਰੂ, ਪਿਆਰੇ ਲਾਲ ਸਤਨਾਮ ਰਾਮ ਗੁਰੂ, ਵਿਕੀ ਗੁਰੂ, ਹਰਭਜਨ ਕੌਰ, ਜਗਦੀਸ ਰਾਮ, ਬਿੱਲਾ ਗੁਰੂ, ਵਿਜੈ ਕੁਮਾਰ, ਦਿਲਬਾਗ ਰਾਮ, ਕਾਕੂ, ਵਿਦਿਆ ਦੇਵੀ, ਗੱਗੀ ਭੱਟੀ, ਬਲਵਿੰਦਰ ਬਾਂਸਲ ਵਲੋ ਸੰਪੂਰਨ ਸਹਿਯੋਗ ਦਿੱਤਾ ਗਿਆ।

ਫ਼ੋਟੋ ਕੈਪਸ਼ਨ: ਪਿੰਡ ਸਲੋਹ ਵਿਖੇ ਕੋਵਾ ਐਪ ਡਾਊਨਲੋਡ ਕਰਵਾਉਂਦੇ ਹੋਏ ਬੀ ਐਲ ਓ ਤਰਸੇਮ ਲਾਲ