ਦੇਸ਼ ਵਿੱਚ 24 ਘੰਟਿਆਂ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਟੱਪੀ – ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਏ ਨਵੇਂ ਮਰੀਜ਼ -ਪੜ੍ਹੋ ਵੇਰਵਾ

ਨਿਊਜ਼ ਪੰਜਾਬ

ਨਵੀ ਦਿੱਲੀ , 21 ਜੂਨ – ਪੰਜਾਬ ਅਤੇ ਦੇਸ਼ ਦੇ ਬਾਕੀ ਰਾਜਾਂ ਵਿੱਚ ਸਰਕਾਰ ਦੀ ਰਿਪੋਰਟ ਮੁਤਾਬਿਕ ਸਵੇਰੇ 8 ਵਜੇ ਤੱਕ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 410461 ਤੇ  ਪੁੱਜ ਚੁਕੀ ਸੀ | ਅੱਜ ਸਵੇਰੇ 8 ਵਜੇ ਤੋਂ ਬਾਅਦ ਪੰਜਾਬ ਦੇ ਸ਼ਹਿਰਾਂ ਵਿੱਚ 122 ਨਵੇਂ ਆਏ ਮਰੀਜ਼ ਦਾ ਪੜ੍ਹੋ ਵੇਰਵਾ —–

ਲੁਧਿਆਣਾ – ਜਿਲ੍ਹੇ ਵਿੱਚ 47 ਮਰੀਜ਼ਾਂ ਦੀਆਂ ਕੋਰੋਨਾ ਰਿਪੋਰਟਾਂ ਪੋਜ਼ੀਟਿਵ ਆਇਆ ਹਨ |

ਜਲੰਧਰ,   – ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ‘ਚੋਂ ਕੋਰੋਨਾ ਦੇ 9 ਹੋਰ ਪਾਜ਼ੀਟਿਵ ਮਰੀਜ਼ਾਂ ਦਾ ਸਾਹਮਣੇ ਆਉਣ ਨਾਲ  ਇਸ  ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 521 ਤੇ ਪੁੱਜ ਗਈ ਹੈ

ਸਮਰਾਲਾ –  ਕੋਵਿਡ-19 ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲਾਕਡਾਊਨ ਦੇ ਦੌਰਾਨ ਪਹਿਲੀ ਕਤਾਰ ‘ਚ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਲੈਣੇ ਆਰੰਭ ਕਰ ਦਿੱਤੇ ਗਏ ਹਨ। ਸਥਾਨਕ ਹਿੰਮਤ ਨਗਰ ਵਾਸੀ ਵਿਜੀਲੈਂਸ ਵਿਭਾਗ ‘ਚ ਤਾਇਨਾਤ ਪੁਰਸ਼ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਇੱਕ ਮਹਿਲਾ ਪੁਲਿਸ ਮੁਲਜ਼ਮ ਵਾਸੀ ਭਰਥਲਾ ਬਲਾਕ ਮਾਛੀਵਾੜਾ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਦੋਵਾਂ ਨੂੰ ਕੁਆਰੰਟੀਨ ਲੁਧਿਆਣਾ ਵਿਖੇ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਟੈਸਟ ਲੈ ਕੇ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਸ੍ਰੀ ਮੁਕਤਸਰ ਸਾਹਿਬ – ਜਿਲ੍ਹੇ ਵਿੱਚ  ਇੱਕ ਹੋਰ ਕੋਰੋਨਾ ਮਰੀਜ਼  ਦੀ ਪੁਸ਼ਟੀ ਹੋਈ ਹੈ, ਜੋ ਕਿ ਸੁਭਾਸ਼ ਨਗਰ ਗਲੀ ਨੰ: 3 ਗਿੱਦੜਬਾਹਾ ਨਾਲ ਸਬੰਧਿਤ ਹੈ। ਇਸ ਤਰ੍ਹਾਂ ਹੁਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ,

ਮਲੋਟ –  ਇਥੋਂ  ਦੇ ਗੁਰੂ ਰਵਿਦਾਸ ਨਗਰ ਦੀ ਇਕ 35 ਸਾਲਾ ਔਰਤ ਕੋਰੋਨਾ ਪਾਜ਼ੀਟਿਵ ਮਿਲੀ ਹੈ। ਇਹ ਔਰਤ ਦੂਸਰੇ ਸੂਬੇ ‘ਚੋਂ ਮਲੋਟ ਪੁੱਜੀ ਹੈ ਅਤੇ ਜਿਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਨਿਕਲਿਆ।

ਅਬੋਹਰ – ਵੱਖ ਵੱਖ ਸੂਬਿਆਂ ਤੋਂ ਆਏ ਅਬੋਹਰ ਵਾਸੀ 2 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।ਜਾਣਕਾਰੀ ਅਨੁਸਾਰ ਮੂਲ ਰੂਪ ਵਿਚ ਠਾਕੁਰ ਆਬਾਦੀ ਵਾਸੀ ਹਾਲ ਵਾਸੀ ਨਵੀਂ ਸੂਰਜ ਨਗਰੀ ਰਹਿਣ ਵਾਲਾ 17 ਸਾਲ ਦਾ ਨੌਜਵਾਨ ਦਿੱਲੀ ਤੋਂ ਆਇਆ ਸੀ। ਇਸ ਤੋਂ ਇਲਾਵਾ ਇੰਦਰਾ ਨਗਰੀ ਨਿਵਾਸੀ 42 ਸਾਲ ਦਾ ਵਿਅਕਤੀ ਗੁਜਰਾਤ ਤੋਂ ਆਇਆ ਸੀ। ਇਨ੍ਹਾਂ ਦੋਵਾਂ ਦੇ ਲਏ ਗਏ ਸੈਂਪਲਾਂ ਬਾਅਦ ਜਦੋਂ ਅੱਜ ਰਿਪੋਰਟ ਆਈ ਤਾਂ ਰਿਪੋਰਟ ਪਾਜ਼ੀਟਿਵ ਪਾਈ ਗਈ ।

ਫ਼ਾਜ਼ਿਲਕਾ – ਜ਼ਿਲ੍ਹੇ ਵਿਚ 6 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 3 ਔਰਤਾਂ ਅਤੇ 3 ਮਰਦ ਕੋਰੋਨਾ ਵਾਇਰਸ ਨਾਲ ਪੀੜਿਤ ਪਾਏ ਗਏ ਹਨ।

Image