ਪਲਾਸਮਾ ਥੇਰੋਪੀ ਨਾਲ ਦਿੱਲੀ ਦੇ ਸਿਹਤ ਮੰਤਰੀ ਸੇਤਿੰਦਰ ਜੈਨ ਦੀ ਸਿਹਤ ਚ ਸੁਧਾਰ, ਕੱਲ ਹੋ ਸਕਦੇ ਹਨ ਜਰਨਲ ਵਾਰਡ ਚ ਸ਼ਿਫਟ

ਨਵੀਂ ਦਿੱਲੀ , 21 ਜੂਨ (ਨਿਊਜ਼ ਪੰਜਾਬ )ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਸ਼੍ਰੀ ਜੈਨ ਕੋਰੋਨਾ ਪੋਜ਼ੀਟਿਵ ਆਣ ਤੋ ਬਾਅਦ ਓਹਨਾਂ ਨੂੰ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ । ਹਾਲਾਂਕਿ, ਉਹਨਾਂ ਦੀ ਸਿਹਤ ਵਿਗੜਨ ਤੋਂ ਬਾਅਦ, ਉਸਨੂੰ ਕੋਵਿਡ -19 ਮੈਕਸ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਉਸਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੂੰ ਕੱਲ ਤੱਕ ਜਨਰਲ ਵਾਰਡ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।ਦਿੱਲੀ ਦੇ ਸਿਹਤ ਮੰਤਰੀ ਦਫਤਰ ਨੇ ਕਿਹਾ ਕਿ 55 ਸਾਲਾ ਸਤੇਂਦਰ ਜੈਨ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਡਾਕਟਰ ਉਹਨਾਂ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ। ਜੈਨ ਨੂੰ ਸ਼ਨੀਵਾਰ ਨੂੰ ਸਾਕੇਤ ਦੇ ਮੈਕਸ ਹਸਪਤਾਲ ਵਿਚ ਪਲਾਜ਼ਮਾ ਥੈਰੇਪੀ ਦਿੱਤੀ ਗਈ ਸੀ ਅਤੇ ਉਸ ਦੀ ਹਾਲਤ ਹੁਣ ਸਥਿਰ ਹੈ। ਬੁਖਾਰ ਵੀ ਠੀਕ ਹੈ ਅਤੇ ਉਨ੍ਹਾਂ ਦੇ ਸਰੀਰ ਵਿਚ ਆਕਸੀਜਨ ਦੇ ਪੱਧਰ ਵਿਚ ਵੀ ਸੁਧਾਰ ਹੋਇਆ ਹੈ । ਡਾਕਟਰਾਂ ਨੇ ਦੱਸਿਆ ਕਿ ਜੈਨ ਨੂੰ ਕੱਲ ਆਈਸੀਯੂ ਤੋਂ ਜਨਰਲ ਵਾਰਡ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।