ਮੁੱਖ ਖ਼ਬਰਾਂਭਾਰਤ

ਦਿੱਲੀ ਦੇ ਮੁਸਤਫਾਬਾਦ ਵਿੱਚ ਇਮਾਰਤ ਡਿੱਗਣ ਨਾਲ ਭਿਆਨਕ ਹਾਦਸਾ; 4 ਲੋਕਾਂ ਦੀ ਮੌਤ, 18 ਨੂੰ ਬਚਾਇਆ ਗਿਆ, ਕਈਆ ਦੀ  ਅਜੇ ਵੀ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ


ਨਿਊਜ਼ ਪੰਜਾਬ

ਦਿੱਲੀ: 19 ਅਪ੍ਰੈਲ 2025

ਦਿੱਲੀ ਦੀ ਨੀਂਦ ਉਸ ਸਮੇਂ ਟੁੱਟ ਗਈ ਜਦੋਂ ਸ਼ੁੱਕਰਵਾਰ ਦੇਰ ਰਾਤ ਉੱਤਰ-ਪੂਰਬੀ ਜ਼ਿਲ੍ਹੇ ਦੇ ਦਿਆਲਪੁਰ ਇਲਾਕੇ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਹ ਘਟਨਾ ਮੁਸਤਫਾਬਾਦ ਵਿਧਾਨ ਸਭਾ ਹਲਕੇ ਦੀ ਸ਼ਕਤੀ ਵਿਹਾਰ ਕਲੋਨੀ ਵਿੱਚ ਸਵੇਰੇ 3 ਵਜੇ ਦੇ ਕਰੀਬ ਵਾਪਰੀ, ਜਦੋਂ ਜ਼ਿਆਦਾਤਰ ਲੋਕ ਡੂੰਘੀ ਨੀਂਦ ਵਿੱਚ ਸਨ।

ਚਸ਼ਮਦੀਦਾਂ ਅਤੇ ਸਥਾਨਕ ਪ੍ਰਸ਼ਾਸਨ ਅਨੁਸਾਰ ਇਮਾਰਤ ਢਹਿਣ ਤੋਂ ਬਾਅਦ ਮਲਬੇ ਹੇਠ ਲਗਭਗ 24 ਲੋਕ ਦੱਬੇ ਹੋਏ ਸਨ। ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਨੇ ਹੁਣ ਤੱਕ 18 ਲੋਕਾਂ ਨੂੰ ਮਲਬੇ ਤੋਂ ਬਚਾਇਆ ਹੈ, ਜਿਨ੍ਹਾਂ ਵਿੱਚੋਂ 14 ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਦੁੱਖ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਹੁਣ ਤੱਕ ਚਾਰ ਲੋਕਾਂ – ਚਾਂਦਨੀ, ਦਾਨਿਸ਼, ਰੇਸ਼ਮਾ ਅਤੇ ਨਵੀਦ – ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।ਸੂਚਨਾ ਮਿਲਦੇ ਹੀ ਐਨਡੀਆਰਐਫ ਅਤੇ ਦਿੱਲੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਬਚਾਅ ਕਾਰਜ ਸ਼ੁਰੂ ਹੋ ਗਿਆ। ਮਲਬੇ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ।