ਮੁੱਖ ਖ਼ਬਰਾਂਭਾਰਤ

ਦਿੱਲੀ ਫਤਹਿ ਦਿਵਸ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਲਾਲ ਕਿਲ੍ਹੇ ‘ਤੇ ਅੱਜ ਤੇ ਕੱਲ ਮਨਾਏਗੀ 

­ਨਵੀਂ ਦਿੱਲੀ, 18 ਅਪ੍ਰੈਲ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 19 ਅਤੇ 20 ਅਪਰੈਲ ਨੂੰ ਦਿੱਲੀ ਫਤਹਿ ਦਿਵਸ ਲਾਲ ਕਿਲ੍ਹੇ ‘ਤੇ ਮਨਾਇਆ ਜਾਵੇਗਾ। 1783 ਨੂੰ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਖਾਲਸਾਈ ਫੌਜ ਵੱਲੋਂ ਲਾਲ ਕਿਲ੍ਹੇ ‘ਤੇ ਫਤਹਿ ਕਰਨ ਅਤੇ ਕੇਸਰੀ ਨਿਸ਼ਾਨ ਝੁਲਾਉਣ ਦੀ ਯਾਦ ‘ਚ ਹਰ ਸਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਲਾਲ ਕਿਲ੍ਹੇ ‘ਤੇ ਮਨਾਇਆ ਜਾਵੇਗਾ ਪਹਿਲੇ ਦਿਨ 19 ਅਪਰੈਲ ਨੂੰ ਸ਼ਾਮ 6.00 ਵਜੇ ਤੋਂ ਰਾਤ 12.00 ਵਜੇ ਤੱਕ ਕੀਰਤਨ ਦਰਬਾਰ ਸਜਾਏ ਜਾਣਗੇ। ਅਗਲੇ ਦਿਨ 20 ਅਪਰੈਲ ਨੂੰ ਛੱਤਾ ਪੁੱਲ ਤੋਂ ਜਰਨੈਲੀ ਮਾਰਚ ਸਜਾਇਆ ਜਾਵੇਗਾ ਜਿਸ ਵਿਚ ਗੁਰੂ ਕੀਆਂ ਲਾਡਲੀਆਂ  ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਸੰਗਠਨ ਮਾਰਚ ਦਾ ਹਿੱਸਾ ਬਣਨਗੇ ਤੇ ਇਹ ਮਾਰਚ ਲਾਲ ਕਿਲ੍ਹੇ ‘ਤੇ ਪਹੁੰਚ ਕੇ ਸੰਪੰਨ ਹੋਵੇਗਾ।