ਮੁੱਖ ਖ਼ਬਰਾਂਭਾਰਤ

ਬਿਹਾਰ ਵਿੱਚ ਮੀਂਹ, ਗੜ੍ਹੇਮਾਰ ਅਤੇ ਤੇਜ਼ ਹਵਾਵਾਂ ਕਾਰਨ ਭਾਰੀ ਤਬਾਹੀ : ਦੋ ਦਿਨਾਂ ਵਿੱਚ 61 ਮੌਤਾਂ – ਪਟਨਾ ਸਾਹਿਬ ਵਿੱਚ ਸਭ ਤੋਂ ਵੱਧ ਮੀਂਹ 

ਪਟਨਾ – ਪਿਛਲੇ 24 ਘੰਟਿਆਂ ਵਿੱਚ, ਬਿਹਾਰ ਵਿੱਚ ਤੂਫਾਨ, ਮੀਂਹ ਅਤੇ ਬਿਜਲੀ ਡਿੱਗਣ ਨਾਲ ਭਾਰੀ ਤਬਾਹੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨਾਲੰਦਾ, ਸੀਵਾਨ, ਸਾਰਨ, ਭੋਜਪੁਰ, ਅਰਵਲ, ਗਯਾ, ਦਰਭੰਗਾ, ਜਮੁਈ ਅਤੇ ਸਹਰਸਾ ਸਮੇਤ 20 ਜ਼ਿਲ੍ਹਿਆਂ ਵਿੱਚਵੱਖ ਵੱਖ ਥਾਵਾਂ ਤੇ 61 ਲੋਕਾਂ ਦੀ ਮੌਤ ਹੋ ਗਈ। ਜ਼ਿਆਦਾਤਰ ਮੌਤਾਂ ਨਾਲੰਦਾ ਵਿੱਚ ਹੋਈਆਂ। ਇੱਥੇ ਇੱਕ ਦਰੱਖਤ ਡਿੱਗਣ ਕਾਰਨ 22 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਸਿਵਾਨ ਵਿੱਚ ਬਿਜਲੀ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਬਿਜਲੀ ਡਿੱਗਣ ਕਾਰਨ ਹੁਣ ਤੱਕ ਕੁੱਲ 23 ਲੋਕਾਂ ਦੀ ਮੌਤ ਹੋ ਗਈ। ਤੂਫਾਨ ਅਤੇ ਮੀਂਹ ਕਾਰਨ ਨਾਲੰਦਾ ਦੇ ਇਸਲਾਮਪੁਰ ਥਾਣਾ ਖੇਤਰ ਦੇ ਬਾਲਮਤ ਬਿਘਾ ਪਿੰਡ ਵਿੱਚ ਇੱਕ ਪੁਲ ਢਹਿ ਗਿਆ। ਇਸ ਦੇ ਹੇਠਾਂ ਪਨਾਹ ਲੈਣ ਵਾਲੇ ਤਿੰਨ ਲੋਕ ਇਸ ਦੇ ਹੇਠਾਂ ਦੱਬ ਗਏ, ਜਿਹਨਾਂ ਦੀ ਮੌਤ ਹੋ ਗਈ । ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਸੀ। ਜੇਕਰ ਮੀਂਹ ਦੀ ਗੱਲ ਕਰੀਏ ਤਾਂ ਪਟਨਾ ਵਿੱਚ ਸਭ ਤੋਂ ਵੱਧ 42.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।