ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਦੁੱਗਰੀ ਵਿਖੇ ਖਾਲਸਾ ਸਾਜਨਾ ਦਿਵਸ ਅਮਾਗਮ ਆਰੰਭ : ਅੱਜ ਹੋਵੇਗਾ ਕਵੀ ਦਰਬਾਰ – ਬੈਨੀਪਾਲ
ਨਿਊਜ਼ ਪੰਜਾਬ
ਲੁਧਿਆਣਾ 11ਅਪ੍ਰੈਲ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿਘੈ ਸਹਿਯੋਗ ਨਾਲ 11ਅਪ੍ਰੈਲ ਤੋਂ 13ਅਪ੍ਰੈਲ ਤੱਕ ਬੜੀ ਸ਼ਰਧਾ ਅਤੇ ਸਤਿਕਾਰ ਸਾਹਿਤ ਮਨਾਇਆ ਜਾ ਰਿਹਾ ਹੈ!
ਗੁਰੂ ਘਰ ਦੇ ਮੁੱਖ ਸੇਵਾਦਾਰ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਨੇ ਨਿਊਜ਼ ਪੰਜਾਬ ਨੂੰ ਜਾਣਕਾਰੀ ਦੇਂਦਿਆਂ ਦੱਸਿਆ
ਇਸ ਦੋਰਾਨ ਪੰਥ ਪ੍ਰਸਿੱਧ ਕੀਰਤਨੀਏ ਤੇ ਪ੍ਰਚਾਰਕ ਤੇ ਪ੍ਰਸਿੱਧ ਕਵੀ ਭਾਗ ਲੈ ਰਹੇ ਹਨ! 11 ਅਪ੍ਰੈਲ ਦਿਨ ਸ਼ੁਕਰਵਾਰ ਨਿਤਨੇਮ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਬਾਅਦ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ
ਸ਼ਾਮ ਦੇ ਸਮਾਗਮ ਵਿੱਚ 7/15 ਤੋਂ ਲੈਕੇ 9/15 ਵਜੇ ਤੱਕ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਪੰਥ ਪ੍ਰਸਿੱਧ ਕਵੀ ਰਸ਼ਪਾਲ ਸਿੰਘ ਜੀ ਪਾਲ ਜਲੰਧਰ ਵਾਲੇ ਜਮੀਰ ਅਲੀ ਜ਼ਮੀਰ ਮਾਲੇਰਕੋਟਲਾ ਵਾਲੇ ਅਤੇ ਗੁਰਵਿੰਦਰ ਸਿੰਘ ਜੀ ਸ਼ੇਰਗਿੱਲ ਸੰਗਤਾਂ ਨੂੰ ਕਵਿਤਾਵਾਂ ਨਾਲ ਨਿਹਾਲ ਕਰਨਗੇ ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਣਗੇ