ਤੇਰੀਆਂ ਦੁਆਵਾਂ ਮਾਏ ਦੀਵੇ ਵਾਂਗੂ ਜਗੀਆਂ ,ਇੱਕ ਵਾਰੀ ਦਿੱਤੀਆਂ ਤੇ ਸੋ ਵਾਰੀ ਲੱਗੀਆਂ … ਦੁਨੀਆ ਭਰ ਦੀਆਂ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ
ਨਿਊਜ਼ ਪੰਜਾਬ, 11 ਮਈ 2025
“ਮਾਵਾਂ ਤੋਂ ਬਿਨਾਂ ਕੌਣ ਸਮਝਦਾ ਧੀਆਂ ਦੇ ਡਾਢੇ ਦੁੱਖ ਨੀ ਮਾਏ ।
ਇੱਕ ਤੇਰੀ ਅਣਹੋਂਦ ਦੇ ਕਰਕੇ ਫਿਕੇ ਸਾਰੇ ਸੁੱਖ ਨੀ ਮਾਏ ।
ਬੇਸ਼ਕ ਮੈਂ ਅੰਮੀ ਅਖਵਾਵਾਂ ਪਰ ਅਜੇ ਅੰਮੀ ਕਹਿਣ ਦੀ ਭੁੱਖ ਨੀ ਮਾਏ।”
ਮਾਂ ਇੱਕ ਨਿੱਕਾ ਅਤੇ ਕੋਮਲ ਜਿਹਾ ਸ਼ਬਦ ਹੈ ਜਿਸ ਅੰਦਰ ਜਿੰਦਗੀ ਦਾ ਆਧਾਰ ਹੈ। ਮਾਂ ਇਕ ਮਾਲੀ ਦੀ ਤਰ੍ਹਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ , ਧੁੱਪ ਵਿੱਚ ਮੋਹ ਦੀ ਛਾਂ ਨਾਲ, ਤੂਫਾਨ ਵਿੱਚ ਦਲੇਰੀ ਦੀ ਢਾਲ ਨਾਲ, ਠੰਡ ਵਿੱਚ ਪਿਆਰ ਦੇ ਨਿੱਘ ਨਾਲ,ਹਨੇਰੇ ਵਿੱਚ ਹੌਸਲੇ ਦੇ ਦੀਪ ਨਾਲ ਅਤੇ ਉਦਾਸੀ ਵਿੱਚ ਚੜਦੀ ਕਲਾ ਨਾਲ ਹਮੇਸ਼ਾ ਆਪਣੇ ਬੱਚਿਆਂ ਦੇ ਅੰਗ-ਸੰਗ ਸਹਾਈ ਰਹਿੰਦੀ ਹੈ। ਮੈਂ ਅੱਜ ਮਾਂ ਦਿਵਸ ਦੇ ਮੌਕੇ ਦੁਨੀਆਂ ਦੀਆਂ ਤਮਾਮ ਮਾਵਾਂ ਦੇ ਸਿਰੜੀ ਹੌਸਲਿਆਂ ਨੂੰ ਸਲਾਮ ਕਰਦੀ ਹਾਂ। ਰੱਬ ਸਭ ਮਾਵਾਂ ਨੂੰ ਚੜ੍ਹਦੀ ਕਲਾ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ
“ਪੈਰਾਂ ਦੇ ਵਿੱਚ ਜੰਨਤ ਜਿਸਦੇ ਸਿਰ ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ ,
ਗੋਦੀ ਦੇ ਵਿੱਚ ਮਮਤਾ ਵਸਦੀ ਦਾਮਨ ਵਿੱਚ ਫਿਜ਼ਾਵਾਂ ,ਜਿੰਨਾ ਕਰਕੇ ਦੁਨੀਆ ਦੇਖੀ ਉਹ ਰਹਿਣ ਸਲਾਮਤ ਮਾਵਾਂ।”
HAPPY MOTHER’S DAY 💐