ਛੱਤੀਸਗੜ੍ਹ ਦੇ ਰਾਏਪੁਰ’ ਚ ਲੋਕਾਂ ਨਾਲ ਭਰੇ ਟਰੱਕ ਅਤੇ ਟਰੇਲਰ ਦੀ ਟੱਕਰ ਹਾਦਸੇ ‘ਚ 13 ਲੋਕਾਂ ਦੀ ਮੌਤ ਅਤੇ 12 ਜ਼ਖਮੀ
ਨਿਊਜ਼ ਪੰਜਾਬ
ਰਾਏਪੁਰ:12 ਮਈ 2025
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਇੱਕ ਟ੍ਰੇਲਰ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਈ, ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਸਾਰੀਆਂ ਔਰਤਾਂ ਅਤੇ ਬੱਚੇ ਹਨ। ਇਸ ਤੋਂ ਇਲਾਵਾ 11 ਲੋਕ ਜ਼ਖਮੀ ਹੋਏ ਹਨ। ਰਾਜਪੁਰ ਜ਼ਿਲ੍ਹੇ ਦੇ ਰਾਏਪੁਰ-ਬਲੌਦਾ ਬਾਜ਼ਾਰ ਸੜਕ ‘ਤੇ ਸਾਰਾਗਾਓਂ ਨੇੜੇ ਹੋਏ ਇਸ ਹਾਦਸੇ ਵਿੱਚ ਚਾਰ ਬੱਚਿਆਂ ਅਤੇ ਨੌਂ ਔਰਤਾਂ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਤੌੜ ਪਿੰਡ ਦਾ ਇੱਕ ਪਰਿਵਾਰ ਬਾਂਸਾਰੀ ਪਿੰਡ ਵਿੱਚ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਉੱਥੋਂ ਵਾਪਸ ਆਉਂਦੇ ਸਮੇਂ, ਖਰੋਰਾ ਥਾਣਾ ਖੇਤਰ ਦੇ ਸਾਰਾਗਾਓਂ ਨੇੜੇ ਜਿਸ ਟਰੱਕ ਵਿੱਚ ਉਹ ਸਵਾਰ ਸੀ, ਉਹ ਇੱਕ ਟ੍ਰੇਲਰ ਨਾਲ ਟਕਰਾ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ, ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਰਾਏਪੁਰ ਦੇ ਡਾ. ਭੀਮ ਰਾਓ ਅੰਬੇਡਕਰ ਹਸਪਤਾਲ ਲਿਜਾਇਆ ਗਿਆ
ਰਾਏਪੁਰ ਦੇ ਜ਼ਿਲ੍ਹਾ ਕੁਲੈਕਟਰ ਗੌਰਵ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਜ਼ਖਮੀ ਹੋ ਗਏ।