ਜਲੰਧਰਮੁੱਖ ਖ਼ਬਰਾਂਪੰਜਾਬ

ਜਲੰਧਰ ਕਾਰ ਅਤੇ ਐਕਟਿਵਾ ਦੀ ਟੱਕਰ ਦੋਰਾਨ 2 ਸਕੂਲੀ ਵਿਦਿਆਰਥੀ ਗੰਭੀਰ ਜ਼ਖਮੀ…

ਨਿਊਜ਼ ਪੰਜਾਬ

ਜਲੰਧਰ, 29 ਮਈ 2025

ਮਾਡਲ ਟਾਊਨ ਦੇ ਗੋਲ ਮਾਰਕੀਟ ਨੇੜੇ ਵੀਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਕਾਰ ਅਤੇ ਐਕਟਿਵਾ ਦੇ ਟੱਕਰ ਨਾਲ ਸੇਂਟ ਜੋਸਫ਼ ਸਕੂਲ ਦੇ ਦੋ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਾਦਸਾ ਵਿਨੈ ਮੰਦਰ ਦੇ ਨੇੜੇ ਹੋਇਆ, ਜਦੋਂ ਕਾਰ ਚਲਾ ਰਹੀ ਔਰਤ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਆ ਰਹੀ ਸੀ। ਉਸ ਵੇਲੇ ਐਕਟਿਵਾ ਉੱਤੇ ਬੈਠੇ ਦੋ ਸਕੂਲੀ ਬੱਚੇ ਸੇਂਟ ਜੋਸਫ਼ ਸਕੂਲ ਜਾਣ ਲਈ ਗੋਲ ਮਾਰਕੀਟ ਵਿੱਚ ਆ ਰਹੇ ਸਨ ਅਤੇ ਦੋਹਾਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ ਅਤੇ ਕਾਰ ਦੋਵੇਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਹਾਦਸੇ ਤੁਰੰਤ ਬਾਅਦ, ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਨੇੜਲੇ ਆਰਥੋਨੋਵਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।  ਪੁਲਿਸ ਨੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੀ ਸਥਿਤੀ ਬੜੀ ਗੰਭੀਰ ਬਣੀ ਹੋਣ ਕਾਰਨ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।