ਹਿਮਾਚਲ ਪ੍ਰਦੇਸ਼ ਦੇ ਸ਼ਾਹੀ ਘਰਾਣੇ ਦੇ ਮੰਤਰੀ ਵਿਕਰਮਾਦਿਤਿਆ ਸਿੰਘ ਨੇ ਚੰਡੀਗੜ੍ਹ ਵਿਖ਼ੇ ਸਿੱਖ ਰਹੁ – ਰੀਤਾਂ ਨਾਲ  ਡਾ. ਅਮਰੀਨ ਕੌਰ ਨਾਲ ਵਿਆਹ ਕਰਵਾਇਆ 

 

ਨਿਊਜ਼ ਪੰਜਾਬ

ਚੰਡੀਗੜ੍ਹ, 22 ਸਤੰਬਰ – ਹਿਮਾਚਲ ਪ੍ਰਦੇਸ਼ ਦੇ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਿਆ ਸਿੰਘ ਨੇ 22 ਸਤੰਬਰ, 2025 ਨੂੰ ਚੰਡੀਗੜ੍ਹ ਵਿੱਚ  ਡਾ. ਅਮਰੀਨ ਕੌਰ ਨਾਲ ਵਿਆਹ ਕੀਤਾ। ਇਹ ਵਿਆਹ ਚੰਡੀਗੜ੍ਹ ਦੇ ਸੈਕਟਰ 11 ਸਥਿਤ ਗੁਰਦੁਆਰੇ ਵਿੱਚ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਇਆ,

ਜਿਸ ਵਿੱਚ ਨੇੜਲੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਲ ਹੋਏ। ਵਿਆਹ ਸਮਾਰੋਹ ਬਹੁਤ ਹੀ ਸ਼ਾਹੀ ਅਤੇ ਰਵਾਇਤੀ ਢੰਗ ਨਾਲ ਹੋਇਆ। ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਹਿਮਾਨਾਂ ਦੇ ਨਾਲ-ਨਾਲ ਦੇਸ਼ ਭਰ ਦੀਆਂ ਰਾਜਨੀਤਿਕ ਅਤੇ ਸਮਾਜਿਕ ਹਸਤੀਆਂ ਨੇ ਸ਼ਿਰਕਤ ਕੀਤੀ।

ਧਿਆਨ ਦੇਣ ਯੋਗ ਹੈ ਕਿ ਬੁਸ਼ਹਿਰ ਸ਼ਾਹੀ ਪਰਿਵਾਰ ਦੇ ਵਾਰਸ ਵਿਕਰਮਾਦਿਤਿਆ ਸਿੰਘ ਨੇ ਦੂਜੀ ਵਾਰ ਵਿਆਹ ਕਰਵਾਇਆ ਹੈ। ਵਿਕਰਮਾਦਿਤਿਆ ਦਾ ਪਹਿਲਾ ਵਿਆਹ 8 ਮਾਰਚ, 2019 ਨੂੰ ਰਾਜਸਥਾਨ ਦੀ ਸੁਦਰਸ਼ਨਾ ਸਿੰਘ ਨਾਲ ਹੋਇਆ ਸੀ, ਪਰ ਉਨ੍ਹਾਂ ਦਾ 2020 ਵਿੱਚ ਤਲਾਕ ਹੋ ਗਿਆ ਸੀ। ਹੁਣ ਉਹ ਚੰਡੀਗੜ੍ਹ ਦੀ ਰਹਿਣ ਵਾਲੀ ਡਾ. ਅਮਰੀਨ ਕੌਰ ਨਾਲ ਵਿਆਹ ਕਰਵਾ ਰਹੇ ਹਨ।

ਡਾ. ਅਮਰੀਨ ਸੇਖੋਂ ਕੋਲ ਅੰਗਰੇਜ਼ੀ ਅਤੇ ਮਨੋਵਿਗਿਆਨ ਵਿੱਚ ਦੋਹਰੀ ਮਾਸਟਰ ਡਿਗਰੀ ਹੈ, ਅਤੇ ਮਨੋਵਿਗਿਆਨ ਵਿੱਚ ਪੀਐਚਡੀ ਵੀ ਹੈ। ਡਾ. ਅਮਰੀਨ ਸੇਖੋਂ ਪੰਜਾਬ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦੇ ਹਨ। ਦੱਸਿਆ ਜਾਂਦਾ ਹੈ ਕਿ ਡਾ. ਸੇਖੋਂ ਵਿਕਰਮਾਦਿੱਤਿਆ ਸਿੰਘ ਦੇ ਲੰਬੇ ਸਮੇਂ ਤੋਂ ਦੋਸਤ ਹਨ। ਉਹ ਲਗਭਗ 35 ਸਾਲ ਦੀ ਹੈ ਅਤੇ ਇਹ ਉਸਦਾ ਪਹਿਲਾ ਵਿਆਹ ਹੈ।