ਤਾਮਿਲਨਾਡੂ ਸਰਕਾਰ ਦਾ ਵੱਡਾ ਫੈਸਲਾ, ਪਿਤਾ ਬਣਨ ‘ਤੇ ਪੁਰਸ਼ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ 15 ਦਿਨਾਂ ਦੀ ਛੁੱਟੀ

ਨਿਊਜ਼ ਪੰਜਾਬ

26 ਨਵੰਬਰ,2026

ਤਾਮਿਲਨਾਡੂ ਸਰਕਾਰ ਨੇ ਪੁਰਸ਼ ਸਰਕਾਰੀ ਕਰਮਚਾਰੀਆਂ ਲਈ 15 ਦਿਨਾਂ ਦੀ ਪੈਟਰਨਿਟੀ ਲੀਵ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸੀ. ਜੋਸਫ਼ ਵਿਜੇ ਵੱਲੋਂ ਜਾਰੀ ਹੁਕਮਾਂ ਅਨੁਸਾਰ, ਕਰਮਚਾਰੀ ਬੱਚੇ ਦੇ ਜਨਮ ਤੋਂ 15 ਦਿਨ ਪਹਿਲਾਂ ਜਾਂ ਜਨਮ ਤੋਂ ਛੇ ਮਹੀਨਿਆਂ ਦੇ ਅੰਦਰ ਕਿਸੇ ਵੀ ਸਮੇਂ ਇਹ ਛੁੱਟੀ ਲੈ ਸਕਣਗੇ। ਸੂਬੇ ਵਿੱਚ ਪਹਿਲੀ ਵਾਰ ਪੁਰਸ਼ ਸਰਕਾਰੀ ਮੁਲਾਜ਼ਮਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਬੱਚੇ ਦੀ ਪਰਵਰਿਸ਼ ਅਤੇ ਦੇਖਭਾਲ ਸਿਰਫ਼ ਮਾਂ ਦੀ ਹੀ ਨਹੀਂ, ਸਗੋਂ ਪਿਤਾ ਦੀ ਵੀ ਬਰਾਬਰ ਜ਼ਿੰਮੇਵਾਰੀ ਹੈ। ਇਸ ਫੈਸਲੇ ਨਾਲ ਪਿਤਾ ਨੂੰ ਬੱਚੇ ਦੇ ਜਨਮ ਸਮੇਂ ਪਰਿਵਾਰ ਦੇ ਨਾਲ ਰਹਿਣ ਅਤੇ ਮਾਂ ਨੂੰ ਸਰੀਰਕ ਤੇ ਭਾਵਨਾਤਮਕ ਸਹਿਯੋਗ ਦੇਣ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਮਹਿਲਾ ਸਰਕਾਰੀ ਕਰਮਚਾਰੀਆਂ ਨੂੰ ਪਹਿਲਾਂ ਹੀ 365 ਦਿਨਾਂ ਦੀ ਜਣੇਪਾ ਛੁੱਟੀ ਦਿੱਤੀ ਜਾਂਦੀ ਹੈ।