ਐਂਬੂਲੈਂਸ ਨੇ ਪਿੱਛੋਂ ਪਿਕਅੱਪ ਨੂੰ ਮਾਰੀ ਜ਼ੋਰਦਾਰ ਟੱਕਰ, 5 ਲੋਕਾਂ ਦੀ ਮੌਕੇ ‘ਤੇ ਹੀ ਮੌਤ

ਨਿਊਜ਼ ਪੰਜਾਬ

21 ਨਵੰਬਰ,2026

ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੈਪੁਰ ਤੋਂ ਪੱਛਮੀ ਬੰਗਾਲ ਵੱਲ ਜਾ ਰਹੀ ਇੱਕ ਐਂਬੂਲੈਂਸ ਸੁਬੇਹਾ ਥਾਣਾ ਖੇਤਰ ਦੇ ਕਿਲੋਮੀਟਰ ਨੰਬਰ 53.3 ਨੇੜੇ ਅੱਗੇ ਜਾ ਰਹੇ ਪਿਕਅੱਪ ਟਰੱਕ ਨਾਲ ਪਿੱਛੇ ਤੋਂ ਜ਼ੋਰਦਾਰ ਟਕਰਾ ਗਈ। ਇਹ ਹਾਦਸਾ ਸਵੇਰੇ ਕਰੀਬ 6:30 ਵਜੇ ਵਾਪਰਿਆ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਐਂਬੂਲੈਂਸ ਵਿੱਚ ਸਵਾਰ ਪੰਜ ਵਿਅਕਤੀਆਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਮਕਬੂਲ ਖਾਨ (62), ਹਰੀਓਮ ਯੋਗੀ (33), ਅਮੀਨੁਲ ਹੱਕ (32), ਰਫੀਕ (50) ਅਤੇ ਆਲਮ ਵਜੋਂ ਹੋਈ ਹੈ। ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਐਂਬੂਲੈਂਸ ਵਿੱਚ ਪਹਿਲਾਂ ਹੀ ਇੱਕ ਮ੍ਰਿਤਕ ਵਿਅਕਤੀ ਦੀ ਦੇਹ ਲਿਜਾਈ ਜਾ ਰਹੀ ਸੀ ਅਤੇ ਇਸ ਦੌਰਾਨ ਵਾਪਰੇ ਹਾਦਸੇ ਨੇ ਪੰਜ ਹੋਰ ਪਰਿਵਾਰਾਂ ਨੂੰ ਸੋਗ ਵਿੱਚ ਡੁਬੋ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।