ਮੁੱਖ ਖ਼ਬਰਾਂਖੇਡਾਂਮਨੋਰੰਜਨ

ਪੰਜਾਬ ਕਿੰਗਜ਼ ਅਤੇ RCB ਵਿਚਾਲੇ ਅੱਜ ਹੋਵੇਗਾ ਮੁਕਾਬਲਾ…

ਨਿਊਜ਼ ਪੰਜਾਬ

29 ਮਈ 2025

IPL. 2025 ਦੇ ਕੁਆਲੀਫਾਇਰ-1 ਮੈਚ ਵਿਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਹੋਵੇਗਾ। ਇਹ ਮੁਕਾਬਲਾ ਸ਼ਾਮ 7:30 ਵਜੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਦੋਹਾਂ ਟੀਮਾਂ ਨੇ ਇਸ ਸੀਜ਼ਨ ਵਿੱਚ ਪਹਿਲੀ ਵਾਰ ਪਲੇਆਫ ਮੈਚਾਂ ਵਿੱਚ ਸਾਹਮਣਾ ਕਰਨਾ ਹੈ। ਇਹ ਦੋਹਾਂ ਟੀਮਾਂ ਦੇ ਲਈ ਇੱਕ ਇਤਿਹਾਸਕ ਮੌਕਾ ਹੈ ਕਿਉਂਕਿ ਪਹਿਲਾਂ ਕਦੇ ਵੀ ਇਹਨਾ ਨੇ ਪਲੇਆਫ ਵਿੱਚ ਮੁਕਾਬਲਾ ਨਹੀਂ ਕੀਤਾ। ਸਾਰੇ ਸੀਜ਼ਨ ਵਿੱਚ ਦੋਹਾਂ ਟੀਮਾਂ ਤੀਜੀ ਵਾਰ ਆਹਮੋ- ਸਾਹਮਣੇ ਹੋਣਗੀਆਂ, ਜਿੱਥੇ ਪਹਿਲਾਂ ਖੇਡੇ ਗਏ ਦੋ ਮੈਚਾਂ ਵਿੱਚ ਦੋਹਾਂ ਨੇ ਇੱਕ-ਇੱਕ ਜਿੱਤ ਹਾਸਲ ਕੀਤੀ ਹੈ। ਇਸ ਮੈਚ ਨੂੰ ਦੇਖਣ ਵਾਲਿਆਂ ਨੂੰ ਇੱਕ ਜਬਰਦਸਤ ਅਤੇ ਦਿਲਚਸਪ ਮੁਕਾਬਲੇ ਦੀ ਉਮੀਦ ਹੈ।