ਅਮਰੀਕਾ ਵਿੱਚ ਹਡਸਨ ਨਦੀ ਵਿੱਚ ਕਰੈਸ਼ ਹੋ ਕੇ ਹੈਲੀਕਾਪਟਰ ਡਿੱਗਿਆ ,ਇਕ ਪਰਿਵਾਰ ਦੇ 5 ਮੈਂਬਰਾਂ ਸਮੇਤ 6 ਦੀ ਮੌਤ
ਨਿਊਜ਼ ਪੰਜਾਬ
ਅਮਰੀਕਾ,11ਅਪ੍ਰੈਲ 2025
ਅਮਰੀਕਾ ਦੇ ਮੈਨਹਟਨ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਵੀਰਵਾਰ ਨੂੰ ਨਿਊਯਾਰਕ ਦੇ ਹਡਸਨ ਨਦੀ ਵਿੱਚ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਲੋਅਰ ਮੈਨਹਟਨ ਅਤੇ ਜਰਸੀ ਸਿਟੀ ਵਿਚਕਾਰ ਵਾਪਰਿਆ। ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਖ਼ਬਰਾਂ ਮੁਤਾਬਕ ਮ੍ਰਿਤਕਾਂ ਵਿੱਚ ਸਪੇਨ ਤੋਂ ਆਏ ਇਕ ਪਰਿਵਾਰ ਦੇ ਪੰਜ ਮੈਂਬ ਅਤੇ ਪਾਈਲਟ ਸ਼ਾਮਲ ਹੈ। ਨਿਊਯਾਰਕ ਦੇ ਮੇਅਰ ਏਰਿਕ ਏਡਮਸ ਨੇ ਦੁੱਖ ਪ੍ਰਗਟ ਕਰਦੇ ਹੋਏ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਇਸ ਸਮੇਂ ਤੱਕ ਸਾਰੇ 6 ਪੀੜਤਾਂ ਨੂੰ ਨਦੀ ਵਿਚੋਂ ਬਾਹਰ ਕੱਢਿਆ ਜਾ ਚੁੱਕਿਆ ਹੈ ਅਤੇ ਸਾਰਿਆਂ ਦੀ ਮ੍ਰਿਤਕ ਕਰਾਰ ਦਿੱਤਾ ਗਿਆ ਹੈ। ਇਕ ਦਿਲ ਦਿਲਹਾਉਣ ਵਾਲੀ ਦੁੱਖਦਾਈ ਘਟਨਾ ਹੈ।