ਅਮਰੀਕਾ ਵੱਲੋਂ ਇੰਡੀਆ ‘ਤੇ ਲਗਾਏ ਗਏ ਵਾਧੂ ਟੈਕਸਾਂ ਸਬੰਧੀ ਸਥਿਤੀ ਹੋਈ ਸਪਸ਼ਟ – 9 ਜੁਲਾਈ ਤੱਕ ਛੋਟ : ਹੁਣ ਦੇਣੀ ਪਏਗੀ ਇੰਨੀ ਡਿਊਟੀ
ਨਿਊਜ਼ ਪੰਜਾਬ
ਅਮਰੀਕਾ ਵੱਲੋਂ ਭਾਰਤ ‘ਤੇ ਲਗਾਏ ਗਏ ਵਾਧੂ ਟੈਕਸਾਂ ਸਬੰਧੀ ਸਥਿਤੀ ਸਪਸ਼ਟ ਹੋ ਗਈ ਹੈ, ਲਾਗੂ ਕੀਤੇ ਟੈਰਿਫ਼ 90 ਦਿਨਾਂ ਲਈ 9 ਜੁਲਾਈ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਇਕ ਹੁਕਮ ਜਾਰੀ ਕਰ ਕੇ ਦਿੱਤੀ ਹੈ । ਹੁਣ 10 ਪ੍ਰਤੀਸ਼ਤ ਟੈਕਸ ਵਸੂਲਿਆ ਜਾਵੇਗਾ
ਹਾਲਾਂਕਿ, ਟੈਕਸਾਂ ਦੀ ਇਹ ਮੁਅੱਤਲੀ ਹਾਂਗਕਾਂਗ, ਮਕਾਊ ਤੋਂ ਇਲਾਵਾ ਚੀਨ ‘ਤੇ ਲਾਗੂ ਨਹੀਂ ਹੈ। ਉਸ ਤੇ 125 ਪ੍ਰਤੀਸ਼ਤ ਟੈਰਿਫ਼ ਲਾਗੂ ਕਰ ਦਿੱਤਾ ਗਿਆ ਹੈ
ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਵੱਲੋਂ ਟੈਕਸ ਵਧਾਏ ਜਾਣ ਤੋਂ ਔਖੇ ਹੋਏ ਚੀਨ ਨੇ ਹੋਰ ਮੁਲਕਾਂ ਤੱਕ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇੰਝ ਜਾਪਦਾ ਹੈ ਕਿ ਪੇਈਚਿੰਗ, ਅਮਰੀਕਾ ਨੂੰ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਕਰਨ ਵਾਸਤੇ ਸਾਂਝਾ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਚੀਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲ ਰਿਹਾ ਹੈ ਕਿਉਂਕਿ ਜ਼ਿਆਦਾਤਰ ਮੁਲਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਪਾਰ ਜੰਗ ਦੇ ਨਿਸ਼ਾਨੇ ‘ਤੇ ਆਏ ਚੀਨ ਨਾਲ ਗੱਠਜੋੜ ਕਰਨ ਦੇ ਇੱਛੁਕ ਨਹੀਂ ਹਨ।