ਮਹਿਲਾ ਸਟਾਫ਼ ਨਾਲ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ
ਨਿਊਜ਼ ਪੰਜਾਬ
,7 ਮਈ 2025
ਜਰਮਨਜੀਤ ਸਿੰਘ ਪੁੱਤਰ ਮਲਾਗਰ ਸਿੰਘ ਵਾਸੀ ਪੱਤੋ ਜਵਾਰ ਸਿੰਘ ਵਾਲਾ ਜਿਲ੍ਹਾ ਮੋਗਾ ਉੱਪਰ ਨਿਹਾਲ ਸਿੰਘ ਵਾਲਾ ਦੇ ਐਸ ਡੀ ਐਮ ਸਵਾਤੀ ਦੀ ਸਿਫਾਰਿਸ਼ ਉੱਪਰ ਸਰਕਾਰੀ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰਨ, ਮਾੜੀ ਸ਼ਬਦਾਵਲੀ ਵਰਤਣ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਇਕ ਮਹਿਲਾ ਪਟਵਾਰੀ ਨੂੰ ਉਕਤ ਕਥਿਤ ਦੋਸ਼ੀ ਵੱਲੋਂ ਇਕ ਰਿਟਾਇਰਡ ਅਫਸਰ ਦਾ ਮੁੰਡਾ ਹੋਣ ਦਾ ਹਵਾਲਾ ਦੇਕੇ ਰੋਹਬਦਾਰ ਅਤੇ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਕੰਮ ਕਰਵਾਉਣ ਦੀ ਗੱਲ ਕੀਤੀ ਗਈ। ਮਹਿਲਾ ਮਾਲ ਵਿਭਾਗ ਅਧਿਕਾਰੀ ਨਿਹਾਲ ਸਿੰਘ ਵਾਲਾ ਦੇ ਸਾਹਮਣੇ ਵੀ ਇਸਨੇ ਭੱਦੀ ਸ਼ਬਦਾਵਲੀ ਵਰਤੀ।
ਉਕਤ ਵਿਅਕਤੀ ਬਾਰ-ਬਾਰ ਆਪਣੇ ਪ੍ਰਭਾਵਸ਼ਾਲੀ ਹੋਣ ਦੀ ਧੌਂਸ ਦੇ ਕੇ ਆਪਣੇ ਮਨ ਮਤਾਬਿਕ, ਰੂਲਾਂ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਕੰਮ ਕਰਵਾਉਣ ਲਈ ਦਬਾਅ ਪਾ ਰਿਹਾ ਸੀ।
ਐਸ ਡੀ ਐਮ ਸਵਾਤੀ ਨੇ ਦੱਸਿਆ ਕਿ ਦੋਨੋਂ ਮਹਿਲਾ ਮੁਲਾਜ਼ਮਾਂ ਨੂੰ ਸੀਨਾਜੋਰੀ ਦੁਖਾਉਂਦਿਆਂ ਹੋਇਆਂ ਮਾੜੀ ਸ਼ਬਦਾਵਲੀ ਬੋਲਕੇ ਮਾਨਸਿਕ ਅਤੇ ਸਮਾਜਿਕ ਤੌਰ ਤੇ ਪ੍ਰੇਸ਼ਾਨ ਕਰਕੇ ਸਰਕਾਰੀ ਡਿਊਟੀ ਨਿਭਾਉਣ ਵਿਚ ਰੁਕਾਵਟ ਪਾਉਣ ਦੇ ਦੋਸ਼ ਹੇਠ ਇਸ ਵਿਅਕਤੀ ਦੇ ਖਿਲਾਫ ਬੀ.ਐਨ.ਐਸ. ਦੀਆਂ ਉਚਿਤ ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਜਰਮਨਜੀਤ ਸਿੰਘ ਵਿਰੁੱਧ ਧਾਰਾ 79, 132 ਅਤੇ 221 ਬੀਐਨਐਸ ਤਹਿਤ ਐਫਆਈਆਰ ਨੰਬਰ 66 ਦਰਜ ਕੀਤੀ ਗਈ ਹੈ।