ਕੰਗਨਾ ਰਣੌਤ ਮਾਨਹਾਨੀ ਮਾਮਲਾ: ਬਠਿੰਡਾ ਕੋਰਟ ਵਿੱਚ ਅੱਜ ਸੁਣਵਾਈ ਟਲੀ, 25 ਮਾਰਚ ਨੂੰ ਹੋਵੇਗੀ ਗਵਾਹੀ

ਨਿਊਜ਼ ਪੰਜਾਬ

9 ਮਾਰਚ 2026

ਬਠਿੰਡਾ ਦੀ ਅਦਾਲਤ ਵਿੱਚ ਭਾਜਪਾ ਸੰਸਦ ਮੈਂਬਰ Kangana Ranaut ਖ਼ਿਲਾਫ਼ ਚੱਲ ਰਹੇ ਮਾਨਹਾਨੀ ਮਾਮਲੇ ਦੀ ਅੱਜ ਸੁਣਵਾਈ ਨਹੀਂ ਹੋ ਸਕੀ। ਇਸ ਮਾਮਲੇ ਵਿੱਚ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਅਤੇ ਕਿਸਾਨ ਜਸਵੀਰ ਸਿੰਘ ਦੀ ਅੱਜ ਗਵਾਹੀ ਹੋਣੀ ਸੀ, ਪਰ ਜੱਜ ਸਾਹਿਬ ਦੀ ਲੀਗਲ ਮੀਟਿੰਗ ਕਾਰਨ ਸੁਣਵਾਈ ਟਲ ਗਈ ਅਤੇ ਦੋਵੇਂ ਗਵਾਹਾਂ ਨੂੰ ਕੋਰਟ ਵੱਲੋਂ ਬਾਉਂਡ ਕਰ ਦਿੱਤਾ ਗਿਆ। ਹੁਣ ਕੋਰਟ ਵੱਲੋਂ 25 ਮਾਰਚ ਦੀ ਨਵੀਂ ਤਾਰੀਖ ਦਿੱਤੀ ਗਈ ਹੈ, ਜਿਸ ਦੌਰਾਨ ਦੋਵਾਂ ਗਵਾਹਾਂ ਦੀ ਗਵਾਹੀ ਦਰਜ ਕੀਤੀ ਜਾਵੇਗੀ। ਇਸਦੇ ਨਾਲ ਹੀ ਕੰਗਨਾ ਰਣੌਤ ਦੇ ਪਾਸਪੋਰਟ ਜਬਤ ਕਰਨ ਸਬੰਧੀ ਦਾਖਲ ਅਰਜ਼ੀ ‘ਤੇ ਵੀ ਅਦਾਲਤ ਵੱਲੋਂ 25 ਮਾਰਚ ਨੂੰ ਹੀ ਫੈਸਲਾ ਸੁਣਾਇਆ ਜਾ ਸਕਦਾ ਹੈ। ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਦੇ ਵਕੀਲ ਮੁਤਾਬਕ ਇਸ ਮਾਮਲੇ ਵਿੱਚ ਪਹਿਲਾਂ 10 ਮਾਰਚ ਦੀ ਤਾਰੀਖ ਦਿੱਤੀ ਗਈ ਸੀ, ਪਰ ਕੰਗਨਾ ਰਣੌਤ ਦੇ ਵਕੀਲ ਵੱਲੋਂ ਅਰਜ਼ੀ ਦੇ ਕੇ ਤਾਰੀਖ 9 ਮਾਰਚ ਕਰਵਾ ਲਈ ਗਈ ਸੀ।