ਅਮਰੀਕਾ–ਇਜ਼ਰਾਈਲ ਤੇ ਈਰਾਨ ਤਣਾਅ ਦਾ ਅਸਰ! ਸੋਮਵਾਰ ਨੂੰ ਖੁੱਲ੍ਹਦੇ ਹੀ ਭਾਰਤੀ ਸਟਾਕ ਮਾਰਕੀਟ ‘ਚ ਵੱਡੀ ਗਿਰਾਵਟ

ਨਿਊਜ਼ ਪੰਜਾਬ

9 ਮਾਰਚ 2026

ਸੋਮਵਾਰ ਨੂੰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸਟਾਕ ਮਾਰਕੀਟ ਖੁੱਲ੍ਹਦੇ ਹੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਆਪਣੇ ਪਿਛਲੇ ਬੰਦ 78,918.90 ਦੇ ਮੁਕਾਬਲੇ 77,056.75 ‘ਤੇ ਖੁੱਲ੍ਹਿਆ ਅਤੇ ਕੁਝ ਮਿੰਟਾਂ ਵਿੱਚ ਹੀ 2,400 ਅੰਕਾਂ ਤੋਂ ਵੱਧ ਡਿੱਗ ਕੇ 76,424 ‘ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 24,450 ਦੇ ਪਿਛਲੇ ਬੰਦ ਦੇ ਮੁਕਾਬਲੇ 23,868 ‘ਤੇ ਖੁੱਲ੍ਹਿਆ ਅਤੇ 700 ਅੰਕਾਂ ਤੋਂ ਵੱਧ ਡਿੱਗ ਕੇ 23,697 ‘ਤੇ ਆ ਗਿਆ।

ਮਾਹਿਰਾਂ ਮੁਤਾਬਕ ਇਸ ਗਿਰਾਵਟ ਪਿੱਛੇ ਅਮਰੀਕਾ–ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਸਮੇਤ ਕਈ ਗਲੋਬਲ ਕਾਰਨ ਹਨ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਵੀ ਭਾਰਤੀ ਮਾਰਕੀਟ ਵਿੱਚ ਭਾਰੀ ਉਥਲ-ਪੁਥਲ ਰਹੀ ਅਤੇ ਸ਼ੁੱਕਰਵਾਰ ਨੂੰ ਸੈਂਸੈਕਸ 1,097 ਅੰਕਾਂ ਅਤੇ ਨਿਫਟੀ 315 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਏ ਸਨ।