ਨਿਊਜ਼ ਪੰਜਾਬ
19 ਅਗਸਤ 2025
ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਨੇ ਇੱਕ ਵਾਰ ਫਿਰ ਕਹਿਰ ਢਾਹਿਆ ਹੈ। ਰਾਤ ਤੋਂ ਬਾਰਿਸ਼ ਅਤੇ ਬੱਦਲ ਫਟਣ ਨਾਲ ਮੰਡੀ ਅਤੇ ਕੂੱਲੂ ਵਿਚਕਾਰ ਮੁੜ ਤਬਾਹੀ ਦੇਖਣ ਨੂੰ ਮਿਲੀ ਹੈ। ਮੰਡੀ-ਕੁੱਲੂ ਦੇ ਲਗਵੈਲੀ ਅਤੇ ਚੌਹਾਰ ਘਾਟੀ ਦੇ ਸਿਲਬੁਧਾਨੀ ਵਿੱਚ ਬੱਦਲ ਫਟ ਗਿਆ ਹੈ। ਬੱਦਲ ਫਟ ਨਾਲ 2 ਦੁਕਾਨਾਂ ਤੇ ਇੱਕ ਪੁੱਲ ਰੁੜ੍ਹ ਗਿਆ ਹੈ। ਓਥੇ ਦੇ ਲੋਕਾਂ ਨੇ ਦੱਸਿਆ ਕਿ ਰਾਤ 1-2 ਵਜੇ ਦੇ ਕਰੀਬ ਬੱਦਲ ਫਟਣ ਨਾਲ ਹਾਲਾਤ ਵਿਗੜ ਗਏ ਹਨ। ਕਈ ਪੇਂਡੂ ਇਲਾਕਿਆਂ ਵਿੱਚ ਸੜਕਾਂ ਦਾ ਸੀ ਸੰਪਰਕ ਟੁੱਟ ਗਿਆ ਹੈ।
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਨਦੀਆਂ ਅਤੇ ਨਾਲੇ ਉਛਲ ਰਹੇ ਸਨ। ਭਾਰੀ ਮੀਂਹ ਕਾਰਨ ਕੁੱਲੂ ਜ਼ਿਲ੍ਹੇ ਦੇ ਕਈ ਪੇਂਡੂ ਖੇਤਰਾਂ ਵਿੱਚ ਸੜਕਾਂ ਵੀ ਬੰਦ ਹੋ ਗਈਆਂ ਹਨ। ਤਬਾਹੀ ਦੀ ਸਥਿਤੀ ਇਹ ਹੈ ਕਿ ਜ਼ਿਲ੍ਹੇ ਦੀ ਮਣੀਕਰਨ ਘਾਟੀ ਵਿੱਚ ਰਾਸ਼ੋਲ ਨੇੜੇ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਹੜ੍ਹ ਵਿੱਚ ਦੋ ਪੁਲ ਵਹਿ ਗਏ ਅਤੇ ਵਾਹਨ ਵੀ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਖੱਡ ਦੇ ਕੰਢੇ ਸਥਿਤ ਘਰਾਟ ਵੀ ਵਹਿ ਗਏ ਹਨ।
ਬੀਤੇ ਦਿਨੀਂ ਕਠੂਆ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਸੀ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਵੱਡੇ ਪੱਧਰ ‘ਤੇ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ।
