ਮੁੱਖ ਖ਼ਬਰਾਂ

ਹੁਣੇ ਹੁਣੇ ਜੰਗਬੰਦੀ ਨੂੰ ਕੀ ਹੋਇਆ? ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁੱਛਿਆ! ਪੰਜਾਬ ਵਿੱਚ ਮੁੜ੍ਹ ਬਲੈਕ ਆਊਟ

ਪੂਰੇ ਸ਼੍ਰੀਨਗਰ ‘ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ !!!

ਜੰਗਬੰਦੀ ਦੇ ਬਾਵਜੂਦ ਜੰਮੂ ‘ਚ ਡਰੋਨ ਹਮਲੇ ਦੀ ਖਬਰ ਹੈ

ਪਾਕਿਸਤਾਨ ਅਤੇ ਭਾਰਤ ਵੱਲੋਂ ਜੰਗਬੰਦੀ ‘ਤੇ ਸਹਿਮਤੀ ਤੋਂ ਬਾਅਦ ਕਸ਼ਮੀਰ ‘ਚ ਧਮਾਕਿਆਂ ਦੀ ਖਬਰ ਹੈ,ਜੰਗਬੰਦੀ ਦੇ ਬਾਵਜੂਦ ਜੰਮੂ ‘ਚ ਡਰੋਨ ਹਮਲੇ ਦੀ ਖਬਰ ਹੈ, 4 ਘੰਟੇ ਬਾਅਦ ਹੀ ਧਮਾਕੇ ਸ਼ੁਰੂ ਹੋ ਗਏ,

ਬਰਨਾਲਾ, ਬਠਿੰਡਾ, ਸੰਗਰੂਰ, ਬਟਾਲਾ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਪਠਾਨਕੋਟ ਅਤੇ ਲੁਧਿਆਣਾ ਵਿੱਚ ਬਿਜਲੀ ਬੰਦ ਕਰਨ ਦੇ ਹੁਕਮ ਸਬੰਧਤ ਜ਼ਿਲ੍ਹਿਆਂ ਦੇ ਡੀਸੀਜ਼ ਵੱਲੋਂ ਦਿੱਤੇ ਗਏ ਹਨ। ਪਠਾਨਕੋਟ ਦੇ ਸਰਹੱਦੀ ਇਲਾਕਿਆਂ ਵਿੱਚ ਇੱਕ ਵਾਰ ਫਿਰ ਡਰੋਨ ਦੀ ਆਵਾਜਾਈ ਹੋਈ ਹੈ, ਜਿਸ ਕਾਰਨ ਪੂਰੇ ਪਠਾਨਕੋਟ ਵਿੱਚ ਬਲੈਕਆਊਟ ਹੈ।

ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਸਮਝੌਤੇ ਤੋਂ ਕੁਝ ਹੀ ਘੰਟਿਆਂ ਬਾਅਦ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਜੰਮੂ ਸ਼ਹਿਰ ਵਿਚ ਧਮਾਕੇ ਸੁਣੇ ਗਏ ਅਤੇ ਅਸਮਾਨ ਵਿਚ ਪ੍ਰਜੈਕਟਾਈਲ ਦੇਖੇ ਗਏ ਹਨ। ਇਸ ਤੋਂ ਇਲਾਵਾ ਸ੍ਰੀਨਗਰ ਅਤੇ ਉੱਤਰੀ ਕਸ਼ਮੀਰ ਵਿਚ ਕਈ ਧਮਾਕਿਆਂ ਦੀ ਅਵਾਜ਼ ਸੁਣਾਈ ਦਿੱਤੀ ਹੈ।

ਇਸ ਸਬੰਧੀ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਾਲ ਹੀ ਵਿਚ X ‘ਤੇ ਪੋਸਟ ਕਰਦਿਆਂ ਕਿਹਾ ਕਿ ਸ੍ਰੀਨਗਰ ਵਿੱਚ ਧਮਾਕੇ ਸੁਣੇ ਗਏ ਹਨ। ਹਾਲ ਹੀ ਦੀਆਂ ਰਿਪੋਰਟਾਂ ਅਨੁਸਾਰ ਨੌਸ਼ਹਿਰਾ, ਸੁੰਦਰਬਨੀ ਅਤੇ ਜੰਮੂ-ਕਸ਼ਮੀਰ ਦੇ ਹੋਰ ਸੈਕਟਰਾਂ ਵਿੱਚ ਵੱਡੇ ਪੱਧਰ ‘ਤੇ ਜੰਗਬੰਦੀ ਦੀ ਉਲੰਘਣਾ ਦੇ ਰੂਪ ਵਿੱਚ ਡਰੋਨ ਦੇਖੇ ਗਏ ਹਨ। ਉਨ੍ਹਾਂ ਇਸ ਸਬੰਧੀ ਦੋ ਟਵੀਟਾਂ ਕੀਤੀਆਂ ਹਨ।

ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦੀ ਘੋਸ਼ਣਾ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਦੇ ਜੰਮੂ ਸ਼ਹਿਰ ਦੇ ਨਿਵਾਸੀਆਂ ਨੂੰ ਡਰੋਨ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਅਜੇ ਤੱਕ ਰਿਪੋਰਟਾਂ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

Explosions reported in Kashmir after Pakistan and India agree ceasefire –