ਪੰਜਾਬ ਦੇ CM ਮਾਨ ਸਰਕਾਰ ਦੀ ਅੱਜ ਸ਼ਾਮ 5 ਵਜੇ ਹੋਵੇਗੀ ਆਲ ਪਾਰਟੀ ਮੀਟਿੰਗ, ਜਾਣੋ…
ਨਿਊਜ਼ ਪੰਜਾਬ
10 ਮਈ 2025
ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਗੰਭੀਰ ਹਾਲਾਤਾਂ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਲ ਪਾਰਟੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਅੱਜ ਪੰਜ ਵਜੇ ਹੋਵੇਗੀ, ਜਿਸ ਵਿੱਚ ਸਾਰੀ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਦਿਨ-ਬ-ਦਿਨ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ, ਬੀਤੇ ਦਿਨੀਂ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਧਮਾਕੇ ਹੋਏ, ਪਾਕਿਸਤਾਨ ਵਲੋਂ ਡਰੋਨ ਅਟੈਕ ਕੀਤਾ ਗਿਆ ਪਰ ਗਨੀਮਤ ਰਹੀ ਕਿ ਸਾਰੇ ਧਮਾਕੇ ਨਾਕਾਮ ਰਹੇ। ਉੱਥੇ ਹੀ ਫਿਰੋਜ਼ਪੁਰ ਵਿੱਚ ਲਾਈਟ ਜੱਗੀ ਹੋਣ ਕਰਕੇ ਘਰ ਵਿੱਚ ਡਰੋਨ ਡਿੱਗ ਗਿਆ ਤੇ ਪਰਿਵਾਰ ਦੇ 3 ਜੀਅ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਇਸ ਦੇ ਨਾਲ ਹੀ ਲਗਾਤਾਰ ਹੋਣ ਵਾਲੇ ਧਮਾਕਿਆਂ ਕਰਕੇ ਲੋਕਾਂ ਡਰ ਗਏ ਹਨ, ਲੋਕਾਂ ਵਿੱਚ ਸਹਿਮ ਹੈ, ਲੋਕ ਸਾਰੀ-ਸਾਰੀ ਰਾਤ ਸੌਂ ਨਹੀਂ ਪਾ ਰਹੇ ਹਨ। ਸਰਹੱਦੀ ਇਲਾਕਿਆਂ ਵਿੱਚ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਪਿੰਡਾਂ ਵਿੱਚ ਬੀਤੇ ਦਿਨਾਂ ਤੋਂ ਰੋਜ਼ ਮਿਜ਼ਾਈਲਾਂ ਡਿੱਗੀਆਂ ਹੋਈਆਂ ਮਿਲ ਰਹੀਆਂ ਹਨ। ਇਸ ਕਰਕੇ ਪੂਰੇ ਪੰਜਾਬ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ, ਲੋਕ ਘਰਾਂ ਤੋਂ ਬਾਹਰ ਨਿਕਲਣ ‘ਤੇ ਵੀ ਡਰ ਰਹੇ ਹਨ।