ਕਿਸਾਨਾਂ ਨੂੰ ਕਰੈਡਿਟ ਕਾਰਡ ਦੀ ਸੁਵਿਧਾ ਦੇਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ -15 ਦਿਨਾਂ ਵਿੱਚ ਕਿਸਾਨ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ
ਲੁਧਿਆਣਾ, 8 ਫਰਵਰੀ (News Punjab)-ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਸਾਰੇ ਲਾਭਪਾਤਰੀਆਂ ਨੂੰ 8 ਫਰਵਰੀ, 2020 ਤੋਂ 15 ਦਿਨਾਂ ਲਈ ਵਿਸ਼ੇਸ਼ ਮੁਹਿੰਮ ਦੌਰਾਨ ਕਿਸਾਨ ਕਰੈਡਿਟ ਕਾਰਡ ਦੀ ਸੁਵਿਧਾ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਾਰੇ ਯੋਗ ਲਾਭਪਾਤਰੀ ਕਿਸਾਨ ਕਰੈਡਿਟ ਕਾਰਡ ਬਣਵਾਉਣ ਹਿੱਤ ਬੈੱਕ ਵੱਲੋਂ ਮੁਹੱਈਆ ਕਰਵਾਏ ਗਏ ਫਾਰਮ ਨੂੰ ਭਰ ਕੇ ਸੰਬੰਧਤ ਬੈਂਕ ਵਿੱਚ ਜਮ•ਾਂ ਕਰਵਾ ਕੇ ਸਸਤੀ ਦਰ ‘ਤੇ ਖੇਤੀ ਲਈ ਕਰਜ਼ੇ ਦੀ ਸਹੂਲਤ ਲੈ ਸਕਦੇ ਹਨ।
ਇਸ ਤੋਂ ਇਲਾਵਾ ਜਿਹੜੇ ਲਾਭਪਾਤਰੀ ਕਿਸਾਨਾਂ ਦੇ ਕਿਸਾਨ ਕਰੈਡਿਟ ਬਣੇ ਹੋਏ ਹਨ, ਉਹ ਆਪਣੀ ਕਰਜ਼ਾ ਲਿਮਿਟ ਵਧਾ ਸਕਦੇ ਹਨ, ਜਦਕਿ ਜਿਨ•ਾਂ ਦੇ ਕਰੈਡਿਟ ਕਾਰਡ ਬੰਦ ਹੋ ਗਏ ਹਨ, ਉਨ•ਾਂ ਨੂੰ ਚਾਲੂ ਕਰਾਉਣ ਲਈ ਵੀ ਬੈਂਕ ਨਾਲ ਸੰਪਰਕ ਕਰ ਸਕਦੇ ਹਨ।
ਇਸ ਤੋਂ ਇਲਾਵਾ ਜੋ ਕਿਸਾਨ ਖੇਤੀ ਲਈ ਕਿਸਾਨ ਕਰੈਡਿਟ ਕਾਰਡ ਲੈ ਚੁੱਕੇ ਹਨ ਅਤੇ ਉਹ ਪਸ਼ੂ ਪਾਲਣ ਆਦਿ ਦਾ ਕੰਮ ਕਰ ਰਹੇ ਹਨ, ਉਹ ਕਿਸਾਨ ਇਨ•ਾਂ ਕਾਰਜਾਂ ਲਈ ਵੀ ਕਿਸਾਨ ਕਰੈਡਿਟ ਕਾਰਡ ਲਈ ਅਪਲਾਈ ਕਰ ਸਕਦੇ ਹਨ।
ਨਾਬਾਰਡ ਦੇ ਜ਼ਿਲ•ਾ ਮੁੱਖੀ ਸ੍ਰੀ ਪ੍ਰਵੀਨ ਭਾਟੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਭਾਰਤ ਸਰਕਾਰ ਵੱਲੋਂ ਇੱਕ ਪੰਨੇ ਦਾ ਵਿਸ਼ੇਸ਼ ਅਰਜੀ ਫਾਰਮ ਜਾਰੀ ਕੀਤਾ ਗਿਆ ਹੈ ਜੋ ਵੈੱਬਸਾਈਟਾਂ www.agricoop.gov.in ਅਤੇ www.pmkisan.gov.in ‘ਤੇ ਉਪਲਬਧ ਹੈ। ਇਹ ਸੁਵਿਧਾ ਸੇਵਾ ਕੇਂਦਰਾਂ ‘ਤੇ ਵੀ ਉਪਲਬਧ ਹੈ।