ਜਦੋਂ ਮੰਤਰੀ ਦੀ ਥਾਂ ਸਕੂਲ ਦੀਆਂ ਬੱਚੀਆਂ ਨੇ ਉਦਘਾਟਨ ਕੀਤਾ – ਕੈਬਨਿਟ ਮੰਤਰੀ ਸੌਂਦ ਨੇ ਕਿਹਾ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ
ਹਰਜੀਤ ਸਿੰਘ ਬਿੱਲੂ / ਨਿਊਜ਼ ਪੰਜਾਬ
ਖੰਨਾ, 18 ਅਪ੍ਰੈਲ – ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਤਰੁਨਪ੍ਰੀਤ ਸਿੰਘ ਸੌਂਦ ਜਦੋਂ ਖੰਨਾ ਦੇ ਸਰਦਾਰ ਰਘਵੀਰ ਸਿੰਘ ਫਰੀਡਮ ਫਾਇਟਰ ਸਕੂਲ,ਵਾਰਡ ਨੰਬਰ 12 ਵਿੱਚ ਪੁੱਜੇ ਉਨ੍ਹਾਂ ਦੇ ਨਾਲ ਵਾਰਡ ਦੇ ਕੌਂਸਲਰ ਪਰਮਪ੍ਰੀਤ ਸਿੰਘ ਪੌਪੀ ਅਤੇ ਹੋਰ ਪਤਵੰਤੇ ਵੀ ਸਨ ਤਾਂ ਸਥਿਤੀ ਬੜੀ ਦਿਲਚਸਪ ਹੋ ਗਈ, ਸਕੂਲ ਪ੍ਰਬੰਧਕਾਂ ਵੱਲੋਂ ਜਦੋਂ ਕੈਬਨਿਟ ਮੰਤਰੀ ਸ੍ਰ. ਸੌਂਦ ਨੂੰ ਉਦਘਾਟਨੀ ਰਿਬਨ ਕੱਟਣ ਲਈ ਕਿਹਾ ਤਾਂ ਉਨ੍ਹਾਂ ਤਰੁੰਤ ਲੱਡੂਆਂ ਵਾਲੀ ਪਲੇਟ ਫੜ ਲਈ ਅਤੇ ਰਿਬਨ ਕੱਟਣ ਲਈ ਕੈਂਚੀ ਸਕੂਲ ਦੀਆਂ ਬੱਚੀਆਂ ਨੂੰ ਦੇ ਕੇ ਕਿਹਾ ਤੁਸੀਂ ਰਿਬਨ ਕੱਟ ਕੇ ਉਦਘਾਟਨ ਕਰੋ
ਜਦੋਂ ਸਕੂਲ ਦੀਆਂ ਬੱਚੀਆਂ ਨੇ ਰਿਬਨ ਕਟਿਆ ਤਾਂ ਮੰਤਰੀ ਸ੍ਰ.ਸੌਂਦ ਨੇ ਬੱਚੀਆਂ ਦਾ ਮੂੰਹ ਮਿੱਠਾ ਵੀ ਕਰਵਾਇਆ , ਇਸ ਸਮੇਂ ਸ੍ਰ. ਸੌਂਦ ਨੇ ਕਿਹਾ ਇਹ ਬੱਚੇ ਹੀ ਸਾਡੇ ਦੇਸ਼ ਦਾ ਭਵਿੱਖ ਹਨ!
” ਵਾਰਡ ਦੇ ਕੌਂਸਲਰ ਪਰਮਪ੍ਰੀਤ ਸਿੰਘ ਪੌਪੀ ਨੇ ਕਿਹਾ ਕੈਬਨਿਟ ਮੰਤਰੀ ਸ੍ਰ. ਤਰੁਨਪ੍ਰੀਤ ਸਿੰਘ ਸੌਂਦ ਦੇ ਮਨ ਵਿੱਚ ਨਿਮਰਤਾ ਅਤੇ ਸੇਵਾ ਭਾਵਨਾ ਹੈ ਜਿਸ ਸਦਕਾ ਖੰਨਾ ਦੇ ਸਰਕਾਰੀ ਸਕੂਲਾਂ ਅਤੇ ਸ਼ਹਿਰ ਦਾ ਵਿਕਾਸ ਆਰੰਭ ਹੋਇਆ ਹੈ ”
ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਚਰਚਾ ਅਤੇ ਸ਼ਲਾਘਾ ਹੋ ਰਹੀ ਹੈ!