ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੰ. 9, ਖੰਨਾ ਵਿਖ਼ੇ ਦੋ ਆਧੁਨਿਕ ਕਲਾਸ ਰੂਮਾਂ ਦਾ ਉਦਘਾਟਨ
ਹਰਜੀਤ ਸਿੰਘ ਖ਼ਾਲਸਾ / ਨਿਊਜ਼ ਪੰਜਾਬ
ਖੰਨਾ, 17 ਅਪ੍ਰੈਲ – ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨੰ. 9, ਸਮਰਾਲਾ ਰੋਡ, ਮਾਡਲ ਟਾਊਨ, ਖੰਨਾ ਵਿਖ਼ੇ ਦੋ ਆਧੁਨਿਕ ਕਲਾਸ ਰੂਮਾਂ ਦਾ ਉਦਘਾਟਨ ਕੀਤਾ ਗਿਆ।
ਸਕੂਲ ਮੁਖੀ ਸ਼੍ਰੀ ਮਤੀ ਦੀਪਮਾਲਾ ਸ਼ਰਮਾਂ ਬੀ .ਪੀ .ਈ.ੳ. ਸ ਰਣਯੋਧ ਸਿਘ ਖੰਗੂੜਾ , ਸਕੂਲ ਮੁਖੀ ਸ਼੍ਰੀ ਮਤੀ ਦੀਪਮਾਲਾ ਸ਼ਰਮਾਂ, ਐਮ.ਸੀ.ਸ.ਸਤਨਾਮ ਸਿੰਘ ਚੌਧਰੀ ਅਤੇ ਸਟਾਫ ਵੱਲੋ ਉਹਨਾਂ ਨੂੰ ਜੀ ਆਇਆ ਕਹਿੰਦੇ ਹੋਏ ਵਿਸ਼ੇਸ਼ ਸਨਮਾਨ ਕੀਤਾ ਗਿਆ
ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਤਰੁਨਪ੍ਰੀਤ ਸਿੰਘ ਸੌਂਦ ਨੇ ਵਿਿਦਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਇਸ ਗੱਲ ‘ਤੇ ਮਾਣ ਮਹਿਸੂਸ ਕਰਨ ਕਿ ਉਹ ਸਰਕਾਰੀ ਸਕੂਲਾਂ ਦੇ ਵਿਿਦਆਰਥੀ ਹਨ ਕਿਉਂ ਕਿ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਮੁਹੱਈਆ ਕਰਵਾ ਰਹੀ ਹੈ ਉਹ ਬਹੁਤ ਸਾਰੇ ਨਿੱਜੀ ਸਕੂਲਾਂ ਨਾਲੋਂ ਵੀ ਬਿਹਤਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਦਾ ਗ੍ਰਾਫ ਬਹੁਤ ਉੱਚਾ ਚੁੱਕਿਆ ਗਿਆ ਹੈ ਅਤੇ ਇਸ ਸਬੰਧੀ ਯਤਨ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹਿਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਖੰਨਾ ਹਲਕੇ ਦੇ ਕਈ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਸਮੇਤ ਸਕੂਲਾਂ ਦੀ ਨੁਹਾਰ ਬਦਲਣ ਸਬੰਧੀ ਉਦਘਾਟਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦਾ ਸਿਲਸਿਲਾ ਜਾਰੀ ਰਹੇਗਾ।
ਸਮਾਗਮ ਵਿੱਚ ਸਕੂਲ ਮੁਖੀ ਦੀਪਮਾਲਾ ਸ਼ਰਮਾ, ਬੀ .ਪੀ .ਈ.ੳ. ਸ ਰਣਯੋਧ ਸਿਘ ਖੰਗੂੜਾ , ਐਮ.ਸੀ.ਸ.ਸਤਨਾਮ ਸਿੰਘ ਚੌਧਰੀ, ਸੁਮਨ ਬਾਲਾ,ਕੁਲਜੀਤ ਕੌਰ,ਅਵਤਾਰ ਕੌਰ,ਮਨਦੀਪ ਕੌਰ,ਬਲਜੀਤ ਕੌਰ, ਸ਼ਿਲਪਾ ਰਾਣੀ,ਨਿਸ਼ਾ ਰਾਣੀ,ਸ਼ੀਨਮ,ਸਰਬਜੀਤ ਕੌਰ,ਕਮਲਜੀਤ ਕੌਰ,ਮਿਸ ਲਵਲੀਨ ਕੌਰ.ਸ ਭਗਵਾਨ ਸਿੰਘ,ਸ.ਮਨਜੀਤ ਸਿੰਘ,ਅਮਨ ਸ਼ਰਮਾ,ਮਿਡ ਡੇ ਮੀਲ ਸਟਾਫ ਤੇਜਿੰਦਰਪਾਲ ਕੌਰ,ਪਰਮਜੀਤ ਕੌਰ,ਹਰਬੰਸ ਕੌਰ,ਸਲੋਚਨਾ,ਪਿੰਕੀ,ਹਰਵਰਿਦੰਰ ਕੌਰ ਸਕੂਲ ਚੈਅਰਮੈਨ ਅਤੇ ਮਾਪੇ ਸਮੇਤ ਹੋਰ ਪਰਤਵੰਤੇ ਸਜਣਾ ਅਤੇ ਬੱਚਿਆਂ ਨੇ ਕੈਬਨਿਟ ਮੰਤਰੀ ਸ੍ਰ. ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕੀਤਾ ਕਿ ਉਹ ਬੱਚਿਆਂ ਵਿੱਚ ਵਿਦਿਆ ਪ੍ਰਤੀ ਉਤਸ਼ਾਹ ਪੈਦਾ ਕਰ ਰਹੇ ਹਨ ਅਤੇ ਸਰਕਾਰੀ ਸਕੂਲਾਂ ਸੋਹਣੀ ਦਿੱਖ ਬਣਾ ਰਹੇ ਹਨ!