IPL 2025: 14 ਸਾਲਾ ਖਿਡਾਰੀ ਨੇ ਰਚਿਆ ਇਤਿਹਾਸ, 35 ਗੇਂਦਾਂ ਵਿੱਚ ਸੈਂਕੜਾ ਲਗਾ ਕੇ ਵੈਭਵ ਬਣਿਆ IPL ਦਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼
ਨਿਊਜ਼ ਪੰਜਾਬ
29 ਅਪ੍ਰੈਲ 2025
ਰਾਜਸਥਾਨ ਰਾਇਲਜ਼ ਦੇ 14 ਸਾਲਾ ਓਪਨਰ ਵੈਭਵ ਸੂਰਿਆਵੰਸ਼ੀ ਨੇ ਇਤਿਹਾਸ ਰਚਿਆ ਹੈ। ਵੈਭਵ ਨੇ ਆਈਪੀਐਲ 2025 ਦੇ 47ਵੇਂ ਮੈਚ ਵਿੱਚ ਗੁਜਰਾਤ ਟਾਈਟਨਜ਼ ਵਿਰੁੱਧ ਤੂਫਾਨੀ ਸੈਂਕੜਾ ਲਗਾ ਕੇ ਇਤਿਹਾਸ ਰਚਿਆ ਹੈ। ਉਸਨੇ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ 35 ਗੇਂਦਾਂ ਵਿੱਚ 7 ਸ਼ਾਨਦਾਰ ਚੌਕੇ ਅਤੇ 11 ਤੂਫਾਨੀ ਛੱਕਿਆਂ ਦੀ ਮਦਦ ਨਾਲ ਸੈਂਕੜਾ ਲਗਾਇਆ।14 ਸਾਲਾ ਵੈਭਵ ਸੂਰਿਆਵੰਸ਼ੀ ਦੇ ਸੈਂਕੜੇ ਦੀ ਬਦੌਲਤ ਰਾਜਸਥਾਨ ਰਾਇਲਜ਼ (RR) ਨੇ ਗੁਜਰਾਤ ਟਾਈਟਨਜ਼ (GT) ਨੂੰ 8 ਵਿਕਟਾਂ ਨਾਲ ਹਰਾਇਆ।
ਸੋਮਵਾਰ ਵੈਭਵ ਸੂਰਿਆਵੰਸ਼ੀ ਦੇ ਨਾਮ ‘ਤੇ ਰਿਕਾਰਡਾਂ ਦਾ ਦਿਨ ਸੀ। ਉਹ ਆਈਪੀਐਲ ਅਤੇ ਟੀ-20 ਵਿੱਚ ਅਰਧ ਸੈਂਕੜਾ ਅਤੇ ਇੱਕ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਵੈਭਵ ਨੇ 35 ਗੇਂਦਾਂ ਵਿੱਚ ਸੈਂਕੜਾ ਲਗਾਇਆ, ਇਸ ਸੈਂਕੜੇ ਦੇ ਨਾਲ, ਵੈਭਵ ਸੂਰਿਆਵੰਸ਼ੀ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਯੂਸਫ਼ ਪਠਾਨ ਦੇ ਨਾਮ ਸੀ ਜਿਸਨੇ 37 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ। ਪਠਾਨ ਨੇ 2010 ਵਿੱਚ ਰਾਜਸਥਾਨ ਰਾਇਲਜ਼ ਲਈ ਖੇਡਦੇ ਹੋਏ ਮੁੰਬਈ ਇੰਡੀਅਨਜ਼ ਵਿਰੁੱਧ 10 ਦੌੜਾਂ ਬਣਾਈਆਂ ਸਨ। ਹੁਣ ਵੈਭਵ ਨੇ 35 ਗੇਂਦਾਂ ਵਿੱਚ ਸੈਂਕੜਾ ਲਗਾ ਕੇ ਉਸਨੂੰ ਪਿੱਛੇ ਛੱਡ ਦਿੱਤਾ ਹੈ।