ਕੈਨੇਡਾ ਦੀਆਂ ਆਮ ਚੋਣਾਂ ਵਿਚ ਲਿਬਰਲ ਪਾਰਟੀ ਸੰਭਾਲੇਗੀ ਫੈਡਰਲ ਸਰਕਾਰ – ਮਾਰਕ ਕਾਰਨੀ ਹੋਣਗੇ ਪ੍ਰਧਾਨ ਮੰਤਰੀ – ਕਈ ਪੰਜਾਬੀ ਵੀ ਜਿੱਤੇ
ਨਿਊਜ਼ ਪੰਜਾਬ
ਕੈਨੇਡਾ ਦੀਆਂ ਆਮ ਚੋਣਾਂ ਵਿਚ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੇ ਕੈਨੇਡੀਅਨ ਚੋਣ ਜਿੱਤ ਲਈ ਹੈ ਤੇ ਮੁੜ ਕੈਨੇਡਾ ਦੀ ਸਤਾ ਲਿਬਰਲ ਪਾਰਟੀ ਕੋਲ ਹੀ ਪਰਤ ਆਈ ਹੈ, ਭਾਵੇਂ ਪਾਰਟੀ ਪੂਰਨ ਬਹੁਮਤ ਲਈ172 ਵਿੱਚੋਂ 167 ਸੀਟਾਂ ਜਿੱਤ ਲਈਆਂ ਹਨ ਹੁਣ 5 ਸੀਟਾਂ ਦੀ ਹੋਰ ਲੋੜ ਹੈ NDP 7 ਸੀਟਾਂ ਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ, ਉਮੀਦ ਕੀਤੀ ਜਾਂਦੀ ਹੈ ਕਿ ਉਹ ਲਿਬਰਲ ਸਰਕਾਰ ਦਾ ਸਮਰੱਥਨ ਕਰ ਸਕਦੀ ਹੈ,
ਪਰ ਪਾਰਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਲਈ ਮਾਰਕ ਕਾਰਨੀ ਦਾ ਐਲਾਨ ਕਰ ਦਿੱਤਾ ਹੈ
ਆਪਣੇ ਜਿੱਤ ਭਾਸ਼ਣ ਵਿੱਚ, ਕਾਰਨੀ ਸਮਰਥਕਾਂ ਨੂੰ ਸੰਬੋਧਿਨ ਕਰਦਿਆਂ ਕਿਹਾ “ਰਾਸ਼ਟਰਪਤੀ ਟਰੰਪ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਸਕੇ – ਇਹ ਕਦੇ ਨਹੀਂ ਹੋਵੇਗਾ”
ਅਨੁਮਾਨਿਤ ਨਤੀਜਾ ਲਿਬਰਲ ਪਾਰਟੀ ਲਈ ਇੱਕ ਹੈਰਾਨਕੁਨ ਬਦਲਾਅ ਹੈ, ਜੋ ਕਿ ਸਿਰਫ ਤਿੰਨ ਮਹੀਨੇ ਪਹਿਲਾਂ ਚੋਣਾਂ ਵਿੱਚ ਸੁਸਤ ਸੀ, ਇਸ ਤੋਂ ਪਹਿਲਾਂ ਕਿ ਕਾਰਨੀ ਨੇ ਜਸਟਿਨ ਟਰੂਡੋ ਨੂੰ ਨੇਤਾ ਵਜੋਂ ਬਦਲਿਆ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਬੰਧਾਂ ਨੂੰ ਵਿਗਾੜ ਦਿੱਤਾ ਜੋ ਮੁਹਿੰਮ ਦਾ ਪਰਿਭਾਸ਼ਿਤ ਮੁੱਦਾ ਬਣ ਗਿਆ।
ਇਹਨਾਂ ਚੋਣਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਸਾਰੀਆਂ ਪਾਰਟੀਆਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਉਮੀਦਵਾਰ ਜਿੱਤੇ ਹਨ