ਦੇਸ਼ ਦੇ ਸਾਇਕਲ ਉਦਯੋਗ ਦਾ ਹੋਇਆ ਸਨਮਾਨ : ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼੍ਰ. ਓਂਕਾਰ ਸਿੰਘ ਪਾਹਵਾ ਨੂੰ ਪਦਮ ਸ਼੍ਰੀ ਪ੍ਰਦਾਨ ਕੀਤਾ
ਨਿਊਜ਼ ਪੰਜਾਬ
ਨਵੀਂ ਦਿੱਲੀ, 28 ਅਪ੍ਰੈਲ – ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਿਵਲ ਇਨਵੈਸਟੀਚਰ ਸਮਾਰੋਹ-I ਵਿੱਚ ਪਦਮ ਪੁਰਸਕਾਰ 2025 ਪ੍ਰਦਾਨ ਕੀਤੇ। ਪਹਿਲੇ ਪੜਾਅ ਵਿੱਚ, 71 ਪ੍ਰਸਿੱਧ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ । ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 139 ਵਿਅਕਤੀਆਂ ਨੂੰ ਪਦਮ ਪੁਰਸਕਾਰਾਂ ਲਈ ਚੁਣਿਆ ਗਿਆ ਹੈ। ਇਸ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ, ਕਈ ਕੇਂਦਰੀ ਮੰਤਰੀ ਅਤੇ ਕਈ ਵਿਸ਼ੇਸ਼ ਮਹਿਮਾਨ ਵੀ ਮੌਜੂਦ ਸਨ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਦੇ ਸਿਰਮੌਰ ਉਦਯੋਗਪਤੀ ਸ਼੍ਰ. ਓਂਕਾਰ ਸਿੰਘ ਪਾਹਵਾ ਨੂੰ ਵਪਾਰ ਅਤੇ ਉਦਯੋਗ ਦੇ ਖੇਤਰ ਵਿੱਚ ਪਦਮ ਸ਼੍ਰੀ ਪ੍ਰਦਾਨ ਕੀਤਾ। ਏਵਨ ਸਾਇਕਲ ਦੇ ਸੀ ਐੱਮ ਡੀ ਸ਼੍ਰ ਪਾਹਵਾ ਇੱਕ ਦੂਰਦਰਸ਼ੀ ਕਾਰੋਬਾਰੀ ਨੇਤਾ ਹਨ ਜਿਨ੍ਹਾਂ ਦੀਆਂ ਰਣਨੀਤਕ ਕਾਢਾਂ ਨੇ ਭਾਰਤ ਵਿੱਚ ਸਾਈਕਲਿੰਗ ਉਦਯੋਗ ਨੂੰ ਕਾਫ਼ੀ ਅੱਗੇ ਵਧਾਇਆ ਹੈ। ਉਨ੍ਹਾਂ ਨੇ ਗੁਣਵੱਤਾ ਅਤੇ ਨਵੀਨਤਾ ਲਈ ਨਵੇਂ ਮਾਪਦੰਡ ਸਥਾਪਤ ਕੀਤੇ ਹਨ। ਉਨ੍ਹਾਂ ਨੇ ਰਵਾਇਤੀ ਅਤੇ ਇਲੈਕਟ੍ਰਿਕ ਸਾਈਕਲਾਂ ਵਿੱਚ ਆਪਣੇ ਉੱਦਮ ਦੀ ਅਗਵਾਈ ਕੀਤੀ ਹੈ।
ਇਥੇ ਜਿਕਰਯੋਗ ਹੈ ਕਿ ਸ਼੍ਰ. ਓਂਕਾਰ ਸਿੰਘ ਪਾਹਵਾ ਦੇ ਉੱਦਮ ਸਦਕਾ ਪੰਜਾਬ ਦੇ ਸਾਇਕਲ ਉਦਯੋਗ ਨੂੰ ਨਵੀਨ ਤਕਨੀਕ ਵੱਲ ਵੱਧਣ ਦਾ ਮੌਕਾ ਮਿਲਿਆ ਅਤੇ ਸੈਕੜੇ ਛੋਟੇ ਉਦਯੋਗਾਂ ਨੂੰ ਰੁਜਗਾਰ ਅਤੇ ਹਜਾਰਾਂ ਕਿਰਤੀਆਂ ਨੂੰ ਕਿਰਤ ਮਿਲੀ ਹੈ, ਉਦਯੋਗ ਪਤੀਆਂ ਦਾ ਕਹਿਣਾ ਕਿ ਸ਼੍ਰ. ਓਂਕਾਰ ਸਿੰਘ ਪਾਹਵਾ ਦੀ ਸਮਾਜਿਕ ਅਤੇ ਉਦਯੋਗਿਕ ਸੇਵਾ ਅਤੇ ਉਨ੍ਹਾਂ ਦੀ ਨਿਮਰਤਾ ਦਾ ਸਤਿਕਾਰ ਹੈ
ਸ਼੍ਰ. ਓਂਕਾਰ ਸਿੰਘ ਪਾਹਵਾ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤੇ ਪਦਮ ਸ਼੍ਰੀ ਪ੍ਰਦਾਨ ਦਾ ਵੇਰਵਾ ਅਤੇ ਉਨ੍ਹਾਂ ਦੀ ਐਵਾਰਡ ਲੈਂਦਿਆਂ ਦੀ ਤਸਵੀਰ ਆਪਣੀ ( ਰਾਸ਼ਟਰਪਤੀ ਦੀ ) ਅਧਿਕਾਰਿਤ ਸਾਈਟ ਤੇ ਪਾ ਕੇ ਪੰਜਾਬ ਦੇ ਉਦਯੋਗ ਨੂੰ ਮਾਨ ਦਿੱਤਾ ਹੈ