6.44 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਨੇ ਵਾਪਸ ਜਾਣ ਦੇ ਚਾਹਵਾਨ- ਕਦੋਂ ਚਲ੍ਹਣਗੀਆ ਟਰੇਨਾਂ – ਪੜ੍ਹੋ ਰਿਪੋਰਟ

6.44 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੇ ਵਾਪਸ ਜਾਣ ਦੀ ਖਾਹਸ਼ ਪ੍ਰਗਟਾਈ

ਨਿਊਜ਼ ਪੰਜਾਬ

ਲੁਧਿਆਣਾ 3 ਮਈ – ਪੰਜਾਬ ਵਿੱਚੋ ਦੂਜੇ ਸੂਬਿਆਂ ਵਿਚ ਜਾਨ ਵਾਲੇ ਪਰਵਾਸੀ ਮਜ਼ਦੂਰਾਂ ਦੀਆਂ ਲਿਸਟਾਂ ਰੇਲਵੇ ਮੰਤਰਾਲੇ ਨੂੰ ਟਰੇਨਾਂ ਲੈਣ ਲਈ  ਭੇਜੀਆਂ ਜਾ ਰਹੀਆਂ ਹਨ | ਸੂਤਰਾਂ ਅਨੁਸਾਰ ਪੰਜਾਬ 5 ਮਈ ਜਾ ਉਸ ਤੋਂ ਬਾਅਦ ਟਰੇਨਾਂ ਦਿਤੀਆਂ ਜਾਣਗੀਆਂ | ਇੱਕ ਟਰੇਨ ਵਿਚ 1200 ਤੋਂ ਵੱਧ ਯਾਤਰੂ ਸਫ਼ਰ ਨਹੀਂ ਕਰ ਸਕਣਗੇ |
ਪੰਜਾਬ ਨੇ ਸੂਬੇ ਵਿਚ ਵਸਦੇ ਪ੍ਰਵਾਸੀਆਂ ਦੀ ਰਜਿਸਟ੍ਰੇਸਨ ਕਰਨ ਵਿਚ ਪਹਿਲਕਦਮੀ ਕੀਤੀ ਹੈ। ਇਸ ਮਕਸਦ ਤਹਿਤ ਇੱਕ ਵਿਸੇਸ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ। ਪੋਰਟਲ ਦਾ ਪ੍ਰਬੰਧਨ ਕਰਨ ਅਤੇ ਪ੍ਰਵਾਸੀਆਂ ਤੱਕ ਪਹੁੰਚ ਕਰਨ ਵਿੱਚ ਲੱਗੇ ਅਧਿਕਾਰੀਆਂ ਦੀ ਸਖਤ ਮਿਹਨਤ ਸਦਕਾ ਰਾਜ ਵਿਚ 6.44 ਲੱਖ ਤੋਂ ਵੱਧ ਪ੍ਰਵਾਸੀ ਸਫਲਤਾਪੂਰਵਕ ਰਜਿਸਟਰ ਕੀਤੇ ਗਏ ਹਨ ਜੋ ਆਪੋ ਆਪਣੇ ਪਿੱਤਰੀ ਰਾਜਾਂ ਨੂੰ ਵਾਪਸ ਪਰਤਣਾ ਚਾਹੁੰਦੇ ਹਨ।

ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸਥਾਰਤ ਅੰਕੜਿਆਂ ਨੂੰ ਨਿਯਮਤ ਤੌਰ ‘ਤੇ ਸਬੰਧਤ ਰਾਜਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।ਸਬੰਧਤ ਰਾਜਾਂ ਤੋਂ ਜਲਦੀ ਹੀ ਭਾਰਤ ਸਰਕਾਰ ਵਲੋਂ ਨਿਰਧਾਰਤ ਸਿਹਤ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖਦਿਆਂ ਇਨ•ਾਂ ਪ੍ਰਵਾਸੀਆਂ ਦੀ ਸੁਰੱਖਿਅਤ ਵਾਪਸੀ ਸਬੰਧੀ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਦੀ ਉਮੀਦ ਕੀਤੀ ਜਾਂਦੀ ਹੈ।

ਕਲ ਹੀ ਲੁਧਿਆਣਾ ਦੇ  ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ  ਕਿ ਕਰਫਿਊ ਲੌਕਡਾਊਨ ਦੇ ਚੱਲਦਿਆਂ ਜੇਕਰ ਹੋਰਨਾਂ ਰਾਜਾਂ ਦੇ ਲੋਕ ਪੰਜਾਬ ਵਿੱਚ ਫਸੇ ਹੋਏ ਹਨ ਅਤੇ ਉਹ ਆਪਣੇ ਸੂਬਿਆਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਕੇਂਦਰ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਉਹ ਵੈੱਬਸਾਈਟ www.covidhelp.punjab.gov.in ‘ਤੇ ਅਪਲਾਈ ਕਰ ਸਕਦੇ ਹਨ। ਇਹ ਸਹੂਲਤ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਕੋਵਾ ਐਪ ‘ਤੇ ਵੀ ਉਪਲਬਧ ਹੈ।