ਬਾਜ਼ਾਰ ਚੱਲੇ ਓ !— ਟਾਈਮ ਨੋਟ ਕਰ ਲਵੋ – ਲੁਧਿਆਣਾ ਰੈੱਡ ਜ਼ੋਨ ‘ਚ ਹੈ – ਪੈਦਲ ਹੀ ਜਾਇਓ – ਪੜ੍ਹੋ ਰਿਪੋਰਟ
ਲੁਧਿਆਣਾ ਰੈੱਡ ਜ਼ੋਨ ਵਿੱਚ, ਸਿਰਫ਼ ਜ਼ਰੂਰੀ ਘਰੇਲੂ ਵਸਤਾਂ ਵਾਲੀਆਂ ਦੁਕਾਨਾਂ ਹੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ• ਸਕਣਗੀਆਂ-ਡਿਪਟੀ ਕਮਿਸ਼ਨਰ
-ਜ਼ਿਲ•ਾ ਲੁਧਿਆਣਾ ਵਿੱਚ 99 ਮਰੀਜ਼ ਇਲਾਜ਼ ਅਧੀਨ, ਸਵਰਗੀ ਏ. ਸੀ. ਪੀ. ਦੀ ਪਤਨੀ ਹੋਈ ਤੰਦਰੁਸਤ
-ਕਿਹਾ! ਦਿੱਤੀ ਢਿੱਲ 17 ਮਈ, 2020 ਤੱਕ ਜਾਰੀ ਰਹੇਗੀ
ਲੁਧਿਆਣਾ, 3 ਮਈ ( ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿਉਂਕਿ ਜ਼ਿਲ•ਾ ਲੁਧਿਆਣਾ ਹੁਣ ਰੈੱਡ ਜ਼ੋਨ ਵਿੱਚ ਆ ਗਿਆ ਹੈ, ਇਸ ਲਈ ਜ਼ਰੂਰੀ ਘਰੇਲੂ ਲੋੜਾਂ ਵਾਲੀਆਂ ਦੁਕਾਨਾਂ ਹੀ ਕਾਊਂਟਰ ਸੇਲ ਲਈ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ•ੀਆਂ ਰਹਿਣਗੀਆਂ। ਇਸ ਤੋਂ ਇਲਾਵਾ ਦੁਕਾਨਦਾਰ ਸਵੇਰੇ 11 ਵਜੇ ਤੋਂ ਬਾਅਦ ਸ਼ਾਮ 7 ਵਜੇ ਤੱਕ ਘਰ-ਘਰ ਡਲਿਵਰੀ ਕਰ ਸਕਣਗੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 3078 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 2383 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਇਨ•ਾਂ ਵਿੱਚੋਂ 2259 ਨੈਗੇਟਿਵ ਆਏ ਹਨ। ਹੁਣ ਤੱਕ ਜ਼ਿਲ•ਾ ਲੁਧਿਆਣਾ ਦੇ 111 ਅਤੇ ਹੋਰ ਜ਼ਿਲਿ•ਆਂ ਦੇ 15 ਨਮੂਨੇ ਪਾਜ਼ੀਟਿਵ ਪਾਏ ਗਏ ਹਨ, ਜਿਨ•ਾਂ ਦਾ ਇਲਾਜ਼ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ। 7 ਮਰੀਜ਼ਾਂ ਦੇ ਠੀਕ ਹੋਣ ਕਾਰਨ ਹੁਣ 99 ਮਰੀਜ਼ ਇਲਾਜ਼ ਅਧੀਨ ਹਨ। ਜਦਕਿ ਜ਼ਿਲ•ਾ ਲੁਧਿਆਣਾ ਵਿੱਚ 5 ਮੌਤਾਂ ਹੋ ਚੁੱਕੀਆਂ ਹਨ।
ਉਨ•ਾਂ ਕਿਹਾ ਕਿ ਅੱਜ ਲੁਧਿਆਣਾ ਵਿੱਚ ਦੋ ਮੌਤਾਂ ਹੋਈਆਂ ਹਨ, ਜਿਨ•ਾਂ ਵਿੱਚ 1 ਮਰੀਜ਼ ਫਗਵਾੜਾ ਅਤੇ 1 ਬਸਤੀ ਜੋਧੇਵਾਲ ਨਾਲ ਸੰਬੰਧਤ ਹੈ। ਦੋਵਾਂ ਦਾ ਸਥਾਨਕ ਦਯਾਨੰਦ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਸੀ। ਇਸ ਤਰ•ਾਂ ਕੁੱਲ 7 ਮੌਤਾਂ ਹੋ ਚੁੱਕੀਆਂ ਹਨ, ਜਿਨ•ਾਂ ਵਿੱਚ ਦੋ ਮੌਤਾਂ ਹੋਰ ਜ਼ਿਲਿ•ਆਂ ਨਾਲ ਸੰਬੰਧਤ ਹਨ। ਉਨ•ਾਂ ਦੱਸਿਆ ਕਿ ਸਵਰਗੀ ਏ. ਸੀ. ਪੀ. ਅਨਿਲ ਕੋਹਲੀ ਦੀ ਪਤਨੀ ਵੀ ਸਿਹਤਯਾਬ ਹੋ ਗਈ ਹੈ, ਉਨ•ਾਂ ਦੀਆਂ ਦੋ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ।
ਉਨ•ਾਂ ਦੱਸਿਆ ਕਿ ਹੁਣ ਤੱਕ ਜ਼ਿਲ•ਾ ਲੁਧਿਆਣਾ ਵਿੱਚ 392 ਵਿਅਕਤੀ ਹੋਰਾਂ ਸੂਬਿਆਂ ਵਿੱਚ ਆ ਚੁੱਕੇ ਹਨ, ਜਿਨ•ਾਂ ਦੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ। ਜਿਆਦਾਤਰ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਰਹਿੰਦੀਆਂ ਰਿਪੋਰਟਾਂ ਵੀ ਜਲਦ ਹੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਉਨ•ਾਂ ਕਿਹਾ ਕਿ ਹੁਣ ਸਿਹਤ ਵਿਭਾਗ ਨੇ ਨਮੂਨੇ ਸਥਾਨਕ ਡੀ. ਐੱਮ. ਸੀ. ਹਸਪਤਾਲ ਨੂੰ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਨਮੂਨਿਆਂ ਦੇ ਨਤੀਜੇ ਜਲਦ ਪ੍ਰਾਪਤ ਹੋਣ ਲੱਗਣਗੇ। ਉਨ•ਾਂ ਕਿਹਾ ਕਿ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸ਼ਨਾਖ਼ਤ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਜਿਸ ਕਾਰਨ ਰੋਜ਼ਾਨਾ 200 ਤੋਂ ਵਧੇਰੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਕਰਫਿਊ/ਲੌਕਡਾਊਨ ਵਿੱਚ ਦਿੱਤੀ ਢਿੱਲ ਦੌਰਾਨ ਜਿਹੜੀਆਂ ਦੁਕਾਨਾਂ ਕੋਲ ਜ਼ਰੂਰੀ ਘਰੇਲੂ ਵਸਤਾਂ, ਖੇਤੀਬਾੜੀ ਉਪਕਰਨ, ਹਾਰਡਵੇਅਰ ਆਦਿ ਦੀ ਪਹਿਲਾਂ ਹੀ ਪ੍ਰਵਾਨਗੀ ਲਈ ਹੋਈ ਹੈ, ਉਹ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ• ਸਕਦੀਆਂ ਹਨ, ਇਹ ਢਿੱਲ 17 ਮਈ, 2020 ਤੱਕ ਜਾਰੀ ਰਹੇਗੀ। ਉਹ ਘਰ-ਘਰ ਡਲਿਵਰੀ ਦਾ ਕੰਮ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਸਕਦੇ ਹਨ। ਇਸ ਸਮੇਂ ਦੌਰਾਨ ਕਾਊਂਟਰ ਸੇਲ ਬਿਲਕੁਲ ਵੀ ਨਹੀਂ ਕੀਤੀ ਜਾ ਸਕੇਗੀ। ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਅੰਦਰ ਕੰਮ ਕਰਨ ਵਾਲੇ ਵਰਕਰਾਂ ਨੂੰ ਮਾਸਕ, ਦਸਤਾਨੇ ਆਦਿ ਪਾਉਣੇ ਲਾਜ਼ਮੀ ਹੋਣਗੇ ਅਤੇ ਦੁਕਾਨ ਵਿੱਚ ਭੀੜ ਨਹੀਂ ਹੋਣ ਦੇਣੀ ਅਤੇ ਲੋਕਾਂ ਵਿੱਚ 2 ਮੀਟਰ ਦੀ ਸਮਾਜਿਕ ਦੂਰੀ ਵੀ ਜ਼ਰੂਰੀ ਹੋਵੇਗੀ। ਜੇਕਰ ਦੁਕਾਨਦਾਰ ਇਸ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਉਸ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਜਾਵੇਗੀ।
ਉਨ•ਾਂ ਕਿਹਾ ਕਿ ਇਸ ਢਿੱਲ ਬਾਰੇ ਲੋਕਾਂ ਦੇ ਮਨ•ਾਂ ਵਿੱਚ ਕਈ ਤਰ•ਾਂ ਦੇ ਸਵਾਲ ਹਨ, ਜਿਨ•ਾਂ ਬਾਰੇ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੋ ਵੀ ਲੋਕ ਦੁਕਾਨਾਂ ‘ਤੇ ਜਾਣਾ ਚਾਹੁੰਦੇ ਹਨ, ਉਨ•ਾਂ ਨੂੰ ਸਵੇਰੇ 7 ਵਜੇ ਤੋਂ 11 ਵਜੇ (ਤਿੰਨ ਘੰਟੇ) ਤੱਕ ਕਿਸੇ ਪਾਸ ਦੀ ਲੋੜ ਨਹੀਂ ਰਹੇਗੀ। ਪਰ ਉਹ ਪੈਦਲ ਹੀ ਦੁਕਾਨਾਂ ਤੱਕ ਜਾ ਸਕਣਗੇ। ਜੇਕਰ ਕੋਈ ਵਿਅਕਤੀ ਵਾਹਨ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭੀ ਜਾਵੇਗੀ। ਉਨ•ਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਆਦਿ ਦੀ ਪੂਰਨ ਤੌਰ ‘ਤੇ ਪਾਲਣਾ ਯਕੀਨੀ ਬਣਾਉਣ। ਉਨ•ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੁਕਾਨਾਂ ‘ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਭੇਜਣ, ਉਨ•ਾਂ ਦੇ ਮਾਸਕ ਆਦਿ ਪਾਇਆ ਹੋਣਾ ਚਾਹੀਦਾ ਹੈ ਅਤੇ ਦੁਕਾਨਾਂ ਤੋਂ ਖਰੀਦਿਆ ਸਮਾਨ ਅਤੇ ਹੱਥਾਂ ਨੂੰ ਚੰਗੀ ਤਰ•ਾਂ ਸੈਨੀਟਾਈਜ਼ ਕਰਨਾ ਚਾਹੀਦਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਚੱਲਦੀਆਂ ਦੁਕਾਨਾਂ ਵੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਕਾਊਂਟਰ ਸੇਲ ਲਈ ਖੁੱਲ• ਸਕਦੀਆਂ ਹਨ। ਲੋਕ ਬਿਨ•ਾ ਕਿਸੇ ਪਾਸ ਦੇ ਪੈਦਲ ਦੁਕਾਨਾਂ ਤੱਕ ਜਾ ਸਕਣਗੇ। ਮਾਲਜ਼ ਅਤੇ ਸ਼ਾਪਿੰਗ ਸੈਂਟਰਾਂ ਵਿੱਚ ਮੌਜੂਦ ਦੁਕਾਨਾਂ ਨਹੀਂ ਖੁੱਲ• ਸਕਣਗੀਆਂ। ਉਨ•ਾਂ ਸਪੱਸ਼ਟ ਕੀਤਾ ਕਿ ਨਾਈ ਆਦਿ ਦੀਆਂ ਦੁਕਾਨਾਂ ਜਾਂ ਸੈਲੂਨ ਆਦਿ ਨਹੀਂ ਖੁੱਲ• ਸਕਣਗੇ।
ਉਨ•ਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ ਤੋਂ ਸਮਾਨ ਖਰੀਦਣ ਤੋਂ ਬਿਨ•ਾ ਕਿਸੇ ਹੋਰ ਗਤੀਵਿਧੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਉਨ•ਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਦੀਆਂ ਰਿਹਾਇਸ਼ੀ ਕਾਲੋਨੀਆਂ ਅਤੇ ਵਿਹੜਿਆਂ ਵਿੱਚ ਚੱਲਦੀਆਂ ਇਕੱਲੀਆਂ ਦੁਕਾਨਾਂ (ਆਸੇ ਪਾਸੇ ਕੋਈ ਹੋਰ ਦੁਕਾਨ ਨਾ ਹੋਵੇ) ਖੋਲ•ੀਆਂ ਜਾ ਸਕਦੀਆਂ ਹਨ। ਬਾਜ਼ਾਰਾਂ ਵਿੱਚਲੀਆਂ ਦੁਕਾਨਾਂ ਨਹੀਂ ਖੋਲ•ੀਆਂ ਜਾ ਸਕਦੀਆਂ। ਉਨ•ਾਂ ਦੱਸਿਆ ਕਿ ਹੋਲਸੇਲ ਦੁਕਾਨਾਂ ਸਵੇਰੇ 11 ਵਜੇ ਤੋਂ ਖੋਲ•ੀਆਂ ਜਾ ਸਕਣਗੀਆਂ, ਜੋ ਕਿ ਸਿਰਫ਼ ਅੱਗੇ ਦੁਕਾਨਦਾਰਾਂ ਨੂੰ ਹੀ ਸਮਾਨ ਸਪਲਾਈ ਕਰ ਸਕਣਗੀਆਂ।
ਸ੍ਰੀ ਅਗਰਵਾਲ ਨੇ ਅੱਗੇ ਦੱਸਿਆ ਕਿ ਇਸ ਬਿਮਾਰੀ ਖ਼ਿਲਾਫ ਜਿੱਤ ਪ੍ਰਾਪਤ ਕਰਨ ਲਈ ਘਰਾਂ ਦੇ ਅੰਦਰ ਹੀ ਰਹਿਣਾ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੰਨਣਾ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਕਰਫਿਊ ਲੌਕਡਾਊਨ ਨੂੰ ਦੇਖਦਿਆਂ ਜ਼ਿਲ•ਾ ਲੁਧਿਆਣਾ ਵਿੱਚ ਸਾਰੇ ਕਰਫਿਊ ਪਾਸ 17 ਮਈ, 2020 ਤੱਕ ਵੈਲਿਡ ਮੰਨੇ ਜਾਣਗੇ।