ਬਦਲੇ ਨਿਯਮ — ਮੁਫ਼ਤ ਕਰਨਗੇ ਸਫ਼ਰ ਘਰ ਵਾਪਸ ਜਾਣ ਵਾਲੇ ਕਿਰਤੀ

ਨਿਊਜ਼ ਪੰਜਾਬ 

ਨਵੀ ਦਿੱਲੀ , 3 ਮਈ – ਮਜ਼ਦੂਰਾਂ ਨੂੰ ਵੱਖ -ਵੱਖ ਰਾਜਾ ਤੋਂ ਆਪੋ-ਆਪਣੇ ਘਰ ਭੇਜਣ ਲਈ ਆਰੰਭ ਕੀਤੀਆਂ ਕਿਰਤੀ ਵਿਸ਼ੇਸ਼ ਟਰੇਨਾਂ ਲਈ ਮਜ਼ਦੂਰਾਂ ਤੋਂ ਕਰਾਇਆ ਵਸੂਲਣ ਦਾ ਹੋਏ ਜ਼ੋਰਦਾਰ ਵਿਰੋਧ ਤੋਂ ਬਾਅਦ ਰੇਲਵੇ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਮਜ਼ਦੂਰ ਤੋਂ ਰੇਲਵੇ ਕਰਾਇਆ ਨਹੀਂ ਵਸੂਲ ਰਿਹਾ ਅਤੇ ਨਹੀਂ ਕਰਾਇਆ ਲਿਆ ਜਾਵੇਗਾ | ਜਿਕਰਯੋਗ ਹੈ ਕਿ ਪਹਿਲਾ ਰੇਲਵੇ ਨੇ ਕਿਹਾ ਸੀ ਕਿ ਕਰਾਇਆ ਲੈ ਕੇ ਦੇਣਾ ਰਾਜ ਸਰਕਾਰ ਦੀ ਡਿਊਟੀ ਹੈ |ਹਾਲੇ ਇੱਹ ਸਪਸ਼ਟ ਨਹੀਂ ਹੋਇਆ ਕਿ ਰੇਲਵੇ ਸੂਬਾ ਸਰਕਾਰਾਂ ਤੋਂ ਖਰਚਾ ਲਵੇਗੀ ਜਾ ਨਹੀਂ | ਰੇਲਵੇ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਇਹ ਟਰੇਨਾਂ ਸਿਰਫ ਸੂਬਾ ਸਰਕਾਰਾਂ ਦੀ ਮੰਗ ਤੇ ਚਲਾਈਆਂਜਾ ਰਹੀਆਂ ਹਨ | ਰਾਜ ਸਰਕਾਰ ਵਲੋਂ ਭੇਜੇ ਵਿਅਕਤੀ ਹੀ ਇਸ ਵਿਚ ਸਫ਼ਰ ਕਰ ਸਕਣਗੇ | ਰੇਲਵੇ ਵਲੋਂ ਸਟੇਸ਼ਨ ਤੇ ਕੋਈ ਟਿਕਟ ਨਹੀਂ ਵੇਚੀ ਜਾਵੇਗੀ |ਰੇਲਵੇ ਨੇ ਕਿਹਾ ਕਿ ਇਸ ਟਰੇਨ ਵਿਚ ਪਰਵਾਸੀ ਕਿਰਤੀ , ਵਿਦਿਆਰਥੀ , ਵੱਖ ਵੱਖ ਤਰ੍ਹਾਂ ਦੇ ਯਾਤਰੂ ਜੋ ਦੂਜੇ ਸੂਬਿਆਂ ਵਿਚ ਫੱਸ ਗਏ ਹਨ ਹੀ ਸਫ਼ਰ ਕਰ ਸਕਦੇ ਹਨ |