ਚਿਲੀ ‘ਚ ਭੂਚਾਲ ਨੇ ਮਚਾਈ ਤਬਾਹੀ, 7.3 ਦੀ ਤੀਬਰਤਾ ਨਾਲ ਆਇਆ ਭੂਚਾਲ ,ਲੋਕਾਂ ਵਿਚ ਡਰ ਦਾ ਮਾਹੌਲ
19 ਜੁਲਾਈ 2024
ਚਿਲੀ ‘ਚ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ ਹੈ। ਯੂਐਸਜੀਐਸ ਨੇ ਕਿਹਾ ਕਿ ਭੂਚਾਲ ਦੇ ਇਹ ਝਟਕੇ ਚਿਲੀ ਦੇ ਐਂਟੋਫਗਾਸਟਾ ਵਿੱਚ ਮਹਿਸੂਸ ਕੀਤੇ ਗਏ। ਭੂਚਾਲ ਸੈਨ ਪੇਡਰੋ ਡੇ ਅਟਾਕਾਮਾ ਸ਼ਹਿਰ ਤੋਂ 41 ਕਿਲੋਮੀਟਰ ਦੱਖਣ-ਪੂਰਬ ਵਿਚ 128 ਕਿਲੋਮੀਟਰ ਦੀ ਡੂੰਘਾਈ ਵਿਚ ਆਇਆ। ਭੂਚਾਲ ਤੋਂ ਬਾਅਦ ਲੋਕ ਡਰ ਗਏ। ਹਾਲਾਂਕਿ ਹੁਣ ਤੱਕ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਪਹਿਲਾਂ 29 ਜੂਨ ਨੂੰ ਵੀ ਇੱਥੇ ਭੂਚਾਲ ਆਇਆ ਸੀ। ਉਦੋਂ ਇਸ ਦੀ ਤੀਬਰਤਾ 5.2 ਸੀ।
ਚਿਲੀ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਆਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇਹ ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ਼ ਫਾਇਰ ‘ਤੇ ਸਥਿਤ ਹੈ, ਜਿੱਥੇ ਧਰਤੀ ਦੇ ਬਹੁਤ ਸਾਰੇ ਜਵਾਲਾਮੁਖੀ ਫਟਦੇ ਹਨ ਅਤੇ ਭੂਚਾਲ ਆਉਂਦੇ ਹਨ। 2010 ਵਿੱਚ 8.8 ਤੀਬਰਤਾ ਨਾਲ ਭੂਚਾਲ ਆਇਆ ਅਤੇ ਬਾਅਦ ਵਿੱਚ ਸੁਨਾਮੀ ਵਿੱਚ 500 ਤੋਂ ਵੱਧ ਲੋਕ ਮਾਰੇ ਗਏ ਸਨ।