ਬੰਗਲਾਦੇਸ਼ ਵਿੱਚ ਕੋਟਾ ਵਿਰੋਧੀ ਪ੍ਰਦਰਸ਼ਨ ਜਾਰੀ,ਭਾਰਤੀ ਦੂਤਾਵਾਸ ਵੱਲੋ ਭਾਰਤੀ ਨਾਗਰਿਕਾਂ ਨੂੰ ਘਰ ਅੰਦਰ ਰਹਿਣ ਦੀ ਅਪੀਲ
19 ਜੁਲਾਈ 2024
ਬੰਗਲਾਦੇਸ਼ ਵਿੱਚ ਰਾਖਵੇਂਕਰਨ ਨੂੰ ਖਤਮ ਕਰਨ ਲਈ ਹੰਗਾਮਾ ਹੋ ਰਿਹਾ ਹੈ। ਵਿਦਿਆਰਥੀ 1971 ਦੀ ਜੰਗ ਵਿੱਚ ਲੜਨ ਵਾਲੇ ਫੌਜੀਆਂ ਦੇ ਬੱਚਿਆਂ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਖਤਮ ਕਰਨ ਦੀ ਮੰਗ ਕਰ ਰਹੇ ਹਨ। ਬੰਗਲਾਦੇਸ਼ ਵਿੱਚ ਹੰਗਾਮੇ ਕਾਰਨ ਸਕੂਲ, ਕਾਲਜ ਅਤੇ ਦਫ਼ਤਰ ਬੰਦ ਹਨ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਤਣਾਅ ਦਾ ਮਾਹੌਲ ਹੈ। ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਬੰਗਲਾਦੇਸ਼ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਅਤੇ ਉੱਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਯਾਤਰਾ ਕਰਨ ਤੋਂ ਬਚਣ ਅਤੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।
ਭਾਰਤੀ ਦੂਤਾਵਾਸ ਨੇ ਕਿਹਾ,ਕਿ ਜੇਕਰ ਕਿਸੇ ਵੀ ਭਾਰਤੀ ਨੂੰ ਕਿਸੇ ਵੀ ਐਮਰਜੈਂਸੀ ਵਿੱਚ ਮਦਦ ਦੀ ਲੋੜ ਹੈ ਤਾਂ ਤੁਰੰਤ ਭਾਰਤੀ ਦੂਤਾਵਾਸ ਨਾਲ ਸੰਪਰਕ ਕਰੋ। ਇਸ ਦੇ ਲਈ ਕੁਝ ਨੰਬਰ ਵੀ ਜਾਰੀ ਕੀਤੇ ਗਏ ਹਨ। ਇਹ ਨੰਬਰ 24 ਘੰਟੇ ਚਾਲੂ ਰਹਿਣਗੇ।
ਮਦਦ ਲਈ ਇਹਨਾਂ ਨੰਬਰਾਂ ‘ਤੇ ਕਾਲ ਕਰੋ ਜਾਂ ਮੈਸੇਜ ਕਰੋ
ਸਥਾਨ ਮੋਬਾਇਲ ਨੰਬਰ
ਭਾਰਤੀ ਹਾਈ ਕਮਿਸ਼ਨ, ਢਾਕਾ +880-1937400591 (ਵਟਸਐਪ ‘ਤੇ ਵੀ)
ਭਾਰਤੀ ਸਹਾਇਕ ਹਾਈ ਕਮਿਸ਼ਨ, ਚਟਗਾਂਵ +880-1814654797 / +880-1814654799 (ਵਟਸਐਪ ‘ਤੇ ਵੀ)
ਭਾਰਤੀ ਸਹਾਇਕ ਹਾਈ ਕਮਿਸ਼ਨ, ਰਾਜਸ਼ਾਹੀ +880-1788148696 (ਵਟਸਐਪ ‘ਤੇ ਵੀ)
ਭਾਰਤੀ ਸਹਾਇਕ ਹਾਈ ਕਮਿਸ਼ਨ, ਸਿਲਹਟ +880-1313076411 (ਵਟਸਐਪ ‘ਤੇ ਵੀ)
ਭਾਰਤੀ ਸਹਾਇਕ ਹਾਈ ਕਮਿਸ਼ਨ, ਖੁਲਨਾ +880-1812817799 (ਵਟਸਐਪ ‘ਤੇ ਵੀ)
ਦਰਅਸਲ ਬੰਗਲਾਦੇਸ਼ ‘ਚ ਪਿਛਲੇ ਕੁਝ ਦਿਨਾਂ ਤੋਂ ਰਾਖਵੇਂਕਰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਹੰਗਾਮੇ ਵਿੱਚ 6 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਧਰਨਾ ਰਾਖਵਾਂਕਰਨ ਖ਼ਤਮ ਕਰਨ ਲਈ ਹੋ ਰਿਹਾ ਹੈ। ਵਿਦਿਆਰਥੀ 1971 ਦੀ ਜੰਗ ਵਿੱਚ ਲੜਨ ਵਾਲੇ ਫੌਜੀਆਂ ਦੇ ਬੱਚਿਆਂ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਖਤਮ ਕਰਨ ਦੀ ਮੰਗ ਕਰ ਰਹੇ ਹਨ। ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਇੱਕ ਹਫ਼ਤਾ ਪਹਿਲਾਂ ਇਸ ਰਾਖਵੇਂਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ ਪਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਸ ਨੂੰ ਲਾਗੂ ਨਹੀਂ ਹੋਣ ਦਿੱਤਾ।ਇਸ ਦੇ ਨਾਲ ਹੀ ਹਸੀਨਾ ਦਾ ਕਹਿਣਾ ਹੈ ਕਿ ਇਹ ਫੈਸਲਾ ਉਨ੍ਹਾਂ ਦੇ ਹੱਥ ‘ਚ ਹੈ। ਬੰਗਲਾਦੇਸ਼ ਵਿੱਚ, ਜੰਗੀ ਨਾਇਕਾਂ ਦੇ ਬੱਚਿਆਂ ਲਈ 30% ਨੌਕਰੀਆਂ ਰਾਖਵੀਆਂ ਕੀਤੀਆਂ ਗਈਆਂ ਹਨ। ਇਸ ਵਿਰੁੱਧ ਵਿਦਿਆਰਥੀਆਂ ਦਾ ਗੁੱਸਾ ਵੱਧ ਰਿਹਾ ਹੈ, ਕਿਉਂਕਿ ਵਿਦਿਆਰਥੀ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦੀ ਮੰਗ ਕਰ ਰਹੇ ਹਨ।