ਸੰਭਲ ਦੀ ਜਾਮਾ ਮਸਜਿਦ ਵਿੱਚ ਸਰਵੇ ਟੀਮ ਉੱਤੇ ਹਮਲਾ, ਪੁਲਿਸ ਨੇ ਛੱਡੇ ਅਥਰੂ ਗੈਸ ਦੇ ਗੋਲੇ
ਸੰਭਲ,24 ਨਵੰਬਰ 2024
ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਇੱਕ ਵਾਰ ਫਿਰ ਸ਼ਾਹੀ ਜਾਮਾ ਮਸਜਿਦ ਦਾ ਸਰਵੇਖਣ ਕੀਤਾ ਗਿਆ। ਸਰਵੇ ਟੀਮ ਸਵੇਰੇ 6 ਵਜੇ ਪਹੁੰਚ ਗਈ ਹੈ। ਮੌਕੇ ‘ਤੇ ਡੀਐਮ-ਐਸਪੀ ਤੋਂ ਇਲਾਵਾ ਐਸਡੀਐਮ-ਸੀਓ ਅਤੇ ਪੀਏਸੀ-ਆਰਆਰਐਫ ਤਾਇਨਾਤ ਕੀਤੇ ਗਏ ਸਨ। ਹਾਲਾਂਕਿ ਇਸ ਦੌਰਾਨ ਮਸਜਿਦ ਦੇ ਬਾਹਰ ਹੰਗਾਮਾ ਵੀ ਦੇਖਣ ਨੂੰ ਮਿਲਿਆ ਅਤੇ ਅਚਾਨਕ ਪੁਲਸ ਟੀਮ ‘ਤੇ ਪਥਰਾਅ ਕੀਤਾ ਗਿਆ। ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਕੁਝ ਲੋਕਾਂ ‘ਤੇ ਲਾਠੀਚਾਰਜ ਕਰਨਾ ਪਿਆ। ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਇਲਾਕੇ ‘ਚ ਵੱਡੀ ਗਿਣਤੀ ‘ਚ ਪੁਲਸ ਤਾਇਨਾਤ ਕੀਤੀ ਗਈ ਹੈ। ਸਰਵੇਖਣ ਟੀਮ ਸ਼ਾਹੀ ਜਾਮਾ ਮਸਜਿਦ ਤੋਂ ਰਵਾਨਾ ਹੋ ਚੁੱਕੀ ਹੈ। ਪੁਲਿਸ ਪ੍ਰਸ਼ਾਸਨ ਨੇ ਸਰਵੇ ਟੀਮ ਨੂੰ ਸੁਰੱਖਿਅਤ ਰਸਤੇ ਤੋਂ ਬਾਹਰ ਕੱਢ ਲਿਆ ਹੈ।