“ਮਾਪੇ” – ਕਵਿਤਾ ਰਵਿੰਦਰ ਕੌਰ (ਗੈਵੀ)

19 ਜੁਲਾਈ 2024

ਬਾਪੂ ਤੇਰੇ ਹੱਥਾਂ ਤੇ ਇਹ ਜੋ ਛਾਲੇ ਨੇ ,

ਇਹਨਾਂ ਕਰਕੇ ਹੀ ਸਾਡੇ ਘਰ ਅੱਜ ਉਜਾਲੇ ਨੇ ।

ਹਰ ਰੋਜ਼ ਦੀ ਮਿਹਨਤ ਹੈ ਤੇਰੀ ,

ਜੋ ਸਾਡੇ ਹੱਥਾਂ ਵਿੱਚ ਇਹ ਨਿਵਾਲੇ ਨੇ ।

ਖੋਹ ਲੈਂਦੀ ਖੁਸ਼ੀ ਦੁਨੀਆਂ ਚਿਹਰਿਆਂ ਦੀ ,

ਸ਼ੁਕਰ ਹੈ ਸਾਡੇ ਕੋਲ ਮਾਂ ਬਾਪ ਜਿਹੇ ਰਖਵਾਲੇ ਨੇ ।

ਰੱਬਾ! ਸਲਾਮਤ ਰੱਖੀ ਸਦਾ ਸਾਰਿਆਂ ਦੇ ਮਾਪਿਆਂ ਨੂੰ ,

ਬਗੈਰ ਏਨਾ ਦੇ ਲੱਗ ਜਾਣ ਘਰਾਂ ਨੂੰ ਤਾਲੇ ਨੇ।

ਘਰ ਪਹੁੰਚਦੇ ਹੀ ਪਹਿਲਾਂ ਸਵਾਲ ਹੁੰਦਾ ਹੈ ,

“ਮੰਮੀ ਕਿੱਥੇ ਹੈ ?”

ਚਾਹੇ ਮਾਂ ਨਾਲ ਕੋਈ ਕੰਮ ਨਾ ਈ ਹੋਵੇ ,

ਪਰ ਮਾਂ ਦਾ ਚਿਹਰਾ ਦੇਖ ਕੇ ਹੀ,

ਦਿਲ ਨੂੰ ਸਕੂਨ ਤੇ ਮਨ ਨੂੰ ਠੰਡਕ ਮਿਲਦੀ ਹੈ।

ਉਨ੍ਹਾਂ ਰੁੱਖਾਂ ਨੂੰ ਕੋਈ ਨਹੀਂ ਪੁੱਛਦਾ,

ਜਿਨਾਂ ਦੀ ਛਾਂ ਨਹੀਂ ਹੁੰਦੀ ।

ਘਰ ਦੀ ਗੱਲ ਛੱਡੋ, ਉਨ੍ਹਾਂ ਦਾ ਤਾਂ ਜਹਾਨ ਸੁੰਨਾ ਹੋ ਜਾਂਦਾ।

ਜਿਨਾਂ ਦੀ ਮਾਂ ਨਹੀਂ ਹੁੰਦੀ ।।

Miss u maa