ਹਿਮਾਚਲ ਵਿੱਚ ਗੁਰਦਵਾਰਾ ਮਣੀਕਰਨ ਸਾਹਿਬ ਦੇ ਸਾਹਮਣੇ ਜ਼ਮੀਨ ਖਿਸਕਣ ਅਤੇ ਦਰੱਖਤ ਡਿੱਗਣ ਨਾਲ 6 ਲੋਕਾਂ ਦੀ ਮੌਤ, ਕਈ ਜ਼ਖਮੀ
ਨਿਊਜ਼ ਪੰਜਾਬ
ਹਿਮਾਚਲ ਦੇ ਕੁੱਲੂ ਜ਼ਿਲ੍ਹੇ ਵਿੱਚਲੇ ਗੁਰਦਵਾਰਾ ਮਣੀਕਰਨ ਸਾਹਿਬ ਨੇੜੇ ਤੂਫਾਨ ਕਾਰਨ ਜ਼ਮੀਨ ਖਿਸਕਣ ਕਰਕੇ ਪਹਾੜੀ ਮਲਬਾ ਅਤੇ ਵੱਡਾ ਦਰੱਖਤ ਡਿੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ, ਵੱਡਾ ਦਰੱਖਤ ਉੱਥੇ ਪਾਰਕ ਕੀਤੇ ਕਈ ਵਾਹਨਾਂ ‘ਤੇ ਡਿਗਿਆ ਹੈ ।
ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਮੈਡੀਕਲ ਟੀਮਾਂ, ਪੁਲਿਸ ਅਤੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਬਚਾਅ ਅਤੇ ਰਾਹਤ ਕਾਰਜ ਆਰੰਭ ਕਰ ਦਿੱਤੇ ਗਏ ਹਨ। ਘਟਨਾ ਵਿੱਚ ਉੱਥੇ ਖੜੀਆਂ ਰੇਹੜੀਆਂ ਅਤੇ ਪਾਰਕਿੰਗ ਕੀਤੀਆਂ ਗੱਡੀਆਂ ਦਾ ਨੁਕਸਾਨ ਹੋਇਆ ਹੈ, ਤਿੰਨ ਮ੍ਰਿਤਕਾਂ ਦੀ ਪਹਿਚਾਣ ਹੋਈ ਹੈ ਜਿਹਨਾਂ ਵਿੱਚ ਮਣੀਕਰਨ ਨਿਵਾਸੀ ਰੀਨਾ, ਬੰਗਲੌਰ ਦੀ ਵਰਸਿਨੀ ਅਤੇ ਨੇਪਾਲ ਦਾ ਰਹਿਣ ਵਾਲਾ ਸਮੀਰ ਸ਼ਾਮਲ ਹੈ ਜੋ ਕੁੱਲੂ ਵਿੱਚ ਕੰਮ ਕਰ ਰਿਹਾ ਸੀ।
ਜਦੋਂ ਕਿ ਤਿੰਨ ਹੋਰ ਮ੍ਰਿਤਕਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸੁਖਵਿੰਦਰ ਸਿੰਘ ਸੁੱਖੂ ਨੇ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ