ਬਿਕਰਮ ਸਿੰਘ ਮਜੀਠੀਆ ਮਾਮਲੇ’ਚ SIT ਫਿਰ ਬਦਲੀ,ਹੁਣ ਇਸ ਆਈਪੀਐਸ ਨੂੰ ਲਾਇਆ ਮੁਖੀ
ਨਿਊਜ਼ ਪੰਜਾਬ
1 ਅਪ੍ਰੈਲ 2025
ਸ਼੍ਰੋਮਣੀ ਅਕਾਲੀ ਦਲ ਦੇੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਐਨਡੀਪੀਐਸ ਕੇਸ ਦੇ ਮਾਮਲੇ ’ਚ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਕ ਵਾਰ ਫਿਰ ਤੋਂ ਵਿਸ਼ੇਸ਼ ਜਾਂਚ ਟੀਮ ਵਿਚ ਬਦਲਾਅ ਕੀਤਾ ਹੈ। ਹੁਣ ਏਆਈਜੀ ਪ੍ਰੋਵੀਜ਼ਨਿੰਗ ਤੇ ਸੜਕ ਸੁਰੱਖਿਆ ਫੋਰਸ ਵਰੁਣ ਸ਼ਰਮਾ ਐਸਆਈਟੀ ਦੇ ਮੁਖੀ ਲਾਏ ਗਏ ਹਨ। ਉਹਨਾਂ ਦੇ ਨਾਲ ਅਭਿਮਨਯੂ ਰਾਣਾ ਐਸਐਸਪੀ ਤਰਨ ਤਾਰਨ ਅਤੇ ਗੁਰਬੰਸ ਸਿੰਘ ਐਸਪੀ, ਐਨਆਰਆਈ ਪਟਿਆਲਾ ਮੈਂਬਰ ਨਿਯੁਕਤ ਕੀਤੇ ਗਏ ਹਨ।