ਅੰਮ੍ਰਿਤਸਰ’ ਚ 12ਵੀਂ ਜਮਾਤ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਨਿਊਜ਼ ਪੰਜਾਬ
ਅੰਮ੍ਰਿਤਸਰ :2 ਅਪ੍ਰੈਲ 2025
ਅੰਮ੍ਰਿਤਸਰ ਦੇ ਕਟਰਾ ਖਜ਼ਾਨਾ ਵਾਲਾ ਗੇਟ ਤੋਂ ਇੱਕ ਬਾਰਵੀਂ ਕਲਾਸ ਵਿੱਚ ਪੜ੍ਹਨ ਵਾਲੇ 18 ਸਾਲ ਦੇ ਨੌਜਵਾਨ ਵੱਲੋਂ ਆਪਣੇ ਘਰ ਵਿੱਚ ਹੀ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਨਾਂ ਨਿਖਿਲ ਹੈ ਤੇ ਉਹ ਆਪਣੇ ਭਰਾ ਤੇ ਮਾਂ ਦੇ ਨਾਲ ਘਰ ਵਿੱਚ ਇਕੱਲਾ ਸੀ ਤੇ ਉਸਦੇ ਪਿਤਾ ਦਿੱਲੀ ਗਏ ਹੋਏ ਸਨ ਇਸ ਮੌਕੇ ਪੀੜਿਤ ਪਰਿਵਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦਾ ਲੜਕਾ ਨਿਖਿਲ ਜੋ ਕਿ ਬਾਰਵੀਂ ਕਲਾਸ ਵਿੱਚ ਪੜ੍ਹਦਾ ਹੈ ਤੇ ਉਸ ਦੀ ਉਮਰ 18 ਸਾਲ ਦੇ ਕਰੀਬ ਹੈ ਤੇ ਉਹ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਸੀ ਕੱਲ ਉਹ ਆਪਣੇ ਘਰ ਆਪਣੇ ਭਰਾ ਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਤੇ ਆਪਣੇ ਭਰਾ ਨੂੰ ਖਾਣਾ ਲੈਣ ਦੇ ਲਈ ਉਸਨੇ ਬਾਹਰ ਭੇਜਿਆ ਤੇ ਉਸ ਤੋਂ ਬਾਅਦ ਜਦੋਂ ਉਸਦਾ ਭਰਾ ਘਰ ਪੁੱਜਾ ਤਾਂ ਉਸਨੇ ਵੇਖਿਆ ਕਿ ਉਸਦੇ ਭਰਾ ਵੱਲੋਂ ਕਮਰੇ ਵਿੱਚ ਖੁਦਕੁਸ਼ੀ ਕਰ ਲਈ ਹੈ। ਪਰ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦੇ ਮੋਬਾਈਲ ਤੇ ਕੁਝ ਚੈਟਿੰਗ ਅਤੇ ਫੋਨ ਕਾਲਾਂ ਵੀ ਆਈਆਂ ਸਨ। ਜਿਸ ਤੋਂ ਬਾਅਦ ਉਸਨੇ ਇਹ ਕਦਮ ਚੁੱਕਿਆ ਪਰਿਵਾਰਿਕ ਮੈਂਬਰਾਂ ਕਿਹਾ ਕਿ ਉਸ ਦਾ ਸਕੂਲ ਵਿੱਚ ਹੀ ਪੜ੍ਹਨ ਵਾਲੀ ਇੱਕ ਲੜਕੀ ਦੇ ਨਾਲ ਉਸਦੀ ਦੋਸਤੀ ਸੀ ਤੇ ਯਾਰ ਦੋਸਤਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਉਸ ਨੇ ਫਾਹ ਲੈ ਲਿਆ ਉੱਥੇ ਹੀ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਮੌਕੇ ਥਾਣਾ ਡੀ ਡਵੀਜਨ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਨਿਖਿਲ ਨਾਂ ਦੇ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਜਿਹਦੇ ਪਿਤਾ ਦਿੱਲੀ ਗਏ ਹੋਏ ਹਨ ਪਰਿਵਾਰ ਦਾ ਕਹਿਣਾ ਕਿ ਪਿਤਾ ਦੇ ਆਉਣ ਤੇ ਹੀ ਬੰਨਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਅਸੀਂ ਮ੍ਰਿਤਕ ਨੌਜਵਾਨ ਦੇ ਮੋਬਾਇਲ ਫੋਨ ਕਬਜ਼ੇ ਵਿੱਚ ਲੈ ਲਏ ਹਨ ਤੇ ਅਸੀਂ ਜਾਂਚ ਕਰ ਰਹੇ ਹਾਂ ਜੌ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ