ਪ੍ਰਸਿੱਧ ਪੰਜਾਬੀ ਗਾਇਕ ਦੀਪ ਅਮਨ ਨੇ ਪਾਈ ਧੀਆਂ ਦੀ ਕਦਰ – ਨਵਾਂ ਸਿੰਗਲ ਟਰੈਕ ‘ਧਰਮੀ ਬਾਬਲਾ’ ਬਣਨ ਲੱਗਾ ਸਰੋਤਿਆਂ ਦੀ ਪਸੰਦ
News Punjab
ਇਸ ਸਿੰਗਲ ਟਰੈਕ ਨੂੰ ਗਾਇਕ ਦੀਪ ਅਮਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸੁਣਾਇਆ ਹੈ, ਜਿਸ ਨੂੰ ਪੰਜਾਬ ਦੇ ਪ੍ਰਸਿੱਧ ਸ਼ਾਇਰ ਅਤੇ ਗਾਇਕ ਦੇ ਪਿਤਾ ਸ੍ਰ. ਸੁਰਜੀਤ ਸਿੰਘ ਅਲਬੇਲਾ ਨੇ ਲਿਖਿਆ ਹੈ।
ਰਾਜਿੰਦਰ ਸਿੰਘ ਸਰਹਾਲੀ / ਨਿਊਜ਼ ਪੰਜਾਬ
ਲੁਧਿਆਣਾ , 30 ਮਾਰਚ – ਪੰਜਾਬੀ ਗਾਇਕ ਦੀਪ ਅਮਨ ਆਪਣੇ ਸਰੋਤਿਆਂ ਲਈ ਨਵਾਂ ਸੋਲੋ ਸਿੰਗਲ ਟਰੈਕ ‘ਧਰਮੀ ਬਾਬਲਾ’ ਲੈ ਕੇ ਆਏ ਹਨ। ਇਸ ਗੀਤ ਵਿੱਚ ਗਾਇਕ ਦੀਪ ਅਮਨ ਦੇ ਨਾਲ
ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਮਲਕੀਤ ਰੌਣੀ ਅਤੇ ਪਰਮਿੰਦਰ ਗਿੱਲ ਤੋਂ ਇਲਾਵਾ ਬਾਲ ਕਲਾਕਾਰ ਜ਼ਾਇਸ਼ਾ ਕਪੂਰ ਅਤੇ ਪ੍ਰਵੀਨ ਬਾਨੀ ਨੇ ਵੀ ਕੰਮ ਕੀਤਾ ਹੈ।
ਇਸ ਸਿੰਗਲ ਟਰੈਕ ਨੂੰ ਗਾਇਕ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸੁਣਾਇਆ ਹੈ, ਜਿਸ ਨੂੰ ਪੰਜਾਬ ਦੇ ਪ੍ਰਸਿੱਧ ਸ਼ਾਇਰ ਅਤੇ ਗਾਇਕ ਦੇ ਪਿਤਾ ਸ੍ਰ. ਸੁਰਜੀਤ ਸਿੰਘ ਅਲਬੇਲਾ ਨੇ ਲਿਖਿਆ ਹੈ। ਇਸ ਗੀਤ ਦਾ ਸੰਗੀਤ ਮਿਊਜ਼ਿਕ ਡਾਇਰੈਕਟਰ ਰੋਹਿਤ ਕੁਮਾਰ ਨੇ ਤਿਆਰ ਕੀਤਾ ਹੈ ਅਤੇ ਇਸ ਦੀ ਸ਼ੂਟਿੰਗ ਵੀਡਿਓ ਡਾਇਰੈਕਟਰ ਦਵਿੰਦਰ ਮਗਰਾਲਾ ਨੇ ਬਹੁਤ ਹੀ ਖੂਬਸੂਰਤੀ ਨਾਲ ਕੀਤੀ ਹੈ।
ਗਾਇਕ ਦੀਪ ਅਮਨ ਨੇ ‘ਰੰਗਲਾ ਚੁਬਾਰਾ’, ‘ਵੇਲਨਾ’, ‘ਕੇਸਰੀ ਕਾਫ਼ਿਲਾ’, ‘ਰੂਹੜੀਆ’, ‘ਰੈਵਲੋਂ’, ‘ਰਬ ਬਨ ਬੈਤ ਗਿਆ’, ‘ਬੁਲਬੁਲ’, ‘ਆਲ ਇਜ਼ ਵੈਲ’, ‘ਜੇ ਰੋਈਆਂ ਸਭ ਕੁਝ ਮਿਲਤਾ’, ‘ਸਫ਼ਾਰੀ’, ‘ਤੂੰਜਾ ਤੂੰ’, ‘ਤੂੰ-ਬੰਨਾ’ ਵਰਗੇ ਹਿੱਟ ਗੀਤ ਦਿੱਤੇ ਹਨ | ਛੋਟੇ ਫਰਜ਼ੰਦ’, ‘ਯਾਰ 25/30’ ਸਰੋਤਿਆਂ ਨੂੰ ਦਿੱਤੇ ਹਨ ।
ਸਰੋਤੇ ਇਸ ਗੀਤ ਨੂੰ ਹੇਠਲੇ ਲਿੰਕ ਨੂੰ ਟੱਚ ਕਰਕੇ ਸੁਣ ਸਕਦੇ ਹਨ