ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, ਫੇਜ਼-1, ਲੁਧਿਆਣਾ ਵਿਖ਼ੇ ਹਫ਼ਤਾਵਾਰੀ ਕੀਰਤਨ ਸਮਾਗਮ
ਨਿਊਜ਼ ਪੰਜਾਬ
ਲੁਧਿਆਣਾ, 31 ਮਾਰਚ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, ਫੇਜ਼-1, ਨੇੜੇ C.R.P.F. ਕਲੋਨੀ, ਦੁੱਗਰੀ, ਲੁਧਿਆਣਾ ਦੇ ਮੁੱਖ ਸੇਵਾਦਾਰ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਅਨੁਸਾਰ 1 ਅਪ੍ਰੈਲ 2025 ਮੰਗਲਵਾਰ ਹਫਤਾਵਾਰੀ ਕੀਰਤਨ ਸਮਾਗਮ ਵਿੱਚ ਪ੍ਰਸਿੱਧ ਕੀਰਤਨੀ ਜੱਥਾ ਭਾਈ ਗੁਰਸੰਗਤ ਸਿੰਘ ਜੀ (ਖਡੂਰ ਸਾਹਿਬ ਵਾਲੇ) ( ਸਮਾਂ 7:15 ਤੋਂ 8:30 ਵਜੇ ਰਾਤ ਤੱਕ ) ਗੁਰਬਾਣੀ ਦਾ ਮਨੋਹਰ ਕੀਰਤਨ ਕਰਨਗੇ
ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਸਾਧ ਸੰਗਤ ਨੂੰ ਸਮੇਂ ਸਿਰ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ।