ਮੁੱਖ ਖ਼ਬਰਾਂਪੰਜਾਬਭਾਰਤ

ਔਰੰਗਜ਼ੇਬਪੁਰ ਬਣਿਆ ਸ਼ਿਵਾਜੀ ਨਗਰ, ਮੀਆਂਵਾਲਾ ਹੁਣ ਰਾਮ ਜੀ ਵਾਲਾ, ਸੁਲਤਾਨਪੁਰ ਪੱਟੀ ਦਾ ਨਾਂ ਹੋਵੇਗਾ ਕੌਸ਼ੱਲਿਆ ਪੁਰੀ : ਹੋਰ ਵੀ ਕਈ ਮੁਸਲਿਮ ਇਲਾਕਿਆਂ ਦੇ ਨਾਮ ਬਦਲੇ   

ਨਿਊਜ਼ ਪੰਜਾਬ

ਦੇਹਰਾਦੂਨ  – ਉਤਰਾਖੰਡ ਸਰਕਾਰ ਨੇ ਸੂਬੇ ਦੇ ਵੱਡੇ ਸ਼ਹਿਰਾਂ ਦੇ 15 ਇਲਾਕਿਆਂ ਦੇ ਮੁਸਲਿਮ ਨਾਮ ਬਦਲ ਦਿੱਤੇ ਹਨ , ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਮਵਾਰ ਨੂੰ ਸੂਬੇ ਦੀਆਂ 15 ਥਾਵਾਂ ਦੇ ਨਾਮ ਬਦਲਣ ਦਾ ਐਲਾਨ ਕੀਤਾ ਹੈ ।  ਉਨ੍ਹਾਂ X ਤੇ ਆਪਣੇ ਅਕਾਊਂਟ ਤੇ ਪੋਸਟ ਪਾਉਂਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਹੈ, ਇਹ ਫੈਸਲਾ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਤਾਂ ਜੋ ਲੋਕ ਭਾਰਤੀ ਸੱਭਿਆਚਾਰ ਅਤੇ ਇਸਦੀ ਸੰਭਾਲ ਵਿੱਚ ਯੋਗਦਾਨ ਪਾਉਣ ਵਾਲੇ ਮਹਾਂਪੁਰਖਾਂ ਤੋਂ ਪ੍ਰੇਰਨਾ ਲੈ ਸਕਣ।

ਕਿਹੜੇ ਇਲਾਕਿਆਂ ਦੇ ਨਾਮ ਬਦਲੇ

ਹਰਿਦੁਆਰ – ਭਗਵਾਨਪੁਰ ਬਲਾਕ ਦੇ ਔਰੰਗਜ਼ੇਬਪੁਰ ਦਾ ਨਾਂ ਬਦਲ ਕੇ ਸ਼ਿਵਾਜੀ ਨਗਰ, ਬਹਾਦਰਾਬਾਦ ਬਲਾਕ ਦੇ ਗਾਜ਼ੀਵਾਲੀ ਦਾ ਨਾਂ ਬਦਲ ਕੇ ਆਰੀਆ ਨਗਰ, ਚਾਂਦਪੁਰ ਦਾ ਨਾਂ ਬਦਲ ਕੇ ਜੋਤੀਬਾ ਫੂਲੇ ਨਗਰ, ਨਰਸਾਨ ਬਲਾਕ ਦੇ ਮੁਹੰਮਦਪੁਰ ਜਾਟ ਦਾ ਨਾਂ ਬਦਲ ਕੇ ਮੋਹਨਪੁਰ ਜਾਟ, ਖਾਨਪੁਰ ਕੁਰਸਾਲੀ ਦਾ ਨਾਂ ਬਦਲ ਕੇ ਅੰਬੇਦਪੁਰ ਬਲਾਕ, ਖਾਨਪੁਰ ਦਾ ਨਾਂ ਬਦਲ ਕੇ ਅੰਬੇਦਰੀ ਬਲਾਕ ਕਰ ਦਿੱਤਾ ਗਿਆ ਹੈ। ਨੰਦਪੁਰ, ਖਾਨਪੁਰ ਦਾ ਨਾਂ ਬਦਲ ਕੇ ਕ੍ਰਿਸ਼ਨਪੁਰ ਅਤੇ ਅਕਬਰਪੁਰ ਫਜ਼ਲਪੁਰ ਦਾ ਨਾਂ ਬਦਲ ਕੇ ਵਿਜੇਨਗਰ ਕਰ ਦਿੱਤਾ ਗਿਆ ਹੈ।

ਦੇਹਰਾਦੂਨ – ਨਗਰ ਨਿਗਮ ਦੇ ਮੀਆਂਵਾਲਾ ਦਾ ਨਾਂ ਬਦਲ ਕੇ ਰਾਮਜੀਵਾਲਾ, ਵਿਕਾਸਨਗਰ ਬਲਾਕ ਦੇ ਪੀਰਵਾਲਾ ਦਾ ਨਾਂ ਬਦਲ ਕੇ ਕੇਸਰੀ ਨਗਰ, ਚਾਂਦਪੁਰ ਖੁਰਦ ਦਾ ਨਾਂ ਬਦਲ ਕੇ ਪ੍ਰਿਥਵੀਰਾਜ ਨਗਰ, ਸਹਿਸਪੁਰ ਬਲਾਕ ਦੇ ਅਬਦੁੱਲਾਪੁਰ ਦਾ ਨਾਂ ਬਦਲ ਕੇ ਦਕਸ਼ਨਗਰ ਕਰ ਦਿੱਤਾ ਗਿਆ ਹੈ।

ਨੈਨੀਤਾਲ – ਨਵਾਬੀ ਰੋਡ ਦਾ ਨਾਮ ਬਦਲ ਕੇ ਅਟਲ ਮਾਰਗ ਰੱਖਿਆ ਗਿਆ ਹੈ। ਪੰਚੱਕੀ ਤੋਂ ਆਈ.ਟੀ.ਆਈ. ਤੱਕ ਦੀ ਸੜਕ ਦਾ ਨਾਮ ਗੁਰੂ ਗੌਲਕਰ ਮਾਰਗ ਰੱਖਿਆ ਗਿਆ ਹੈ।

ਊਧਮ ਸਿੰਘ ਨਗਰ – ਇੱਥੇ ਨਗਰ ਪੰਚਾਇਤ ਸੁਲਤਾਨਪੁਰ ਪੱਟੀ ਦਾ ਨਾਂ ਬਦਲ ਕੇ ਕੌਸ਼ੱਲਿਆ ਪੁਰੀ ਕਰ ਦਿੱਤਾ ਗਿਆ ਹੈ।