ਕਿਸ਼ਨਗੰਜ ਚ ਭਿਆਨਕ ਸੜਕ ਹਾਦਸਾ – ਸਕਾਰਪੀਓ ਅਤੇ ਟਰੱਕ ਚ ਟੱਕਰ ,5 ਮੌਤਾਂ, 8 ਜਖਮੀ

ਕਿਸ਼ਨਗੰਜ , 14 ਜੁਲਾਈ

NH 327E ‘ਤੇ ਐਤਵਾਰ ਸਵੇਰੇ ਕਰੀਬ 9 ਵਜੇ ਇਕ ਟਰੱਕ ਅਤੇ ਸਕਾਰਪੀਓ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਸਕਾਰਪੀਓ ‘ਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਲੋਕਾਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਸੂਚਨਾ ਮਿਲਣ ‘ਤੇ ਅਰਰੀਆ ਦੇ ਜੋਕੀਹਾਟ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸ਼ਾਹਨਵਾਜ਼ ਆਲਮ ਮੌਕੇ ‘ਤੇ ਪਹੁੰਚੇ ਅਤੇ ਫਿਰ ਹਸਪਤਾਲ ਵੱਲ ਰਵਾਨਾ ਹੋਏ। ਉਨ੍ਹਾਂ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।