ਇੱਕ ਯੋਧਾ ਅਲਵਿਦਾ ਕਹਿ ਗਿਆ—— ਕੋਰੋਨਾ ਪ੍ਰਭਾਵਿਤ ਪੁਲਿਸ ਦੇ ਏ ਸੀ ਪੀ ਦੀ ਮੌਤ– ਵਿਸ਼ੇਸ਼ ਮੁੱਖ ਸਕੱਤਰ ਅਤੇ ਡੀ ਜੀ ਪੀ ਨੇ ਦੁੱਖ ਪ੍ਰਗਟਾਇਆ



ਨਿਊਜ਼ ਪੰਜਾਬ

ਲੁਧਿਆਣਾ , 18 ਅਪ੍ਰੈਲ – ਪੰਜਾਬ ਵਾਸੀਆਂ ਲਈ ਦੁੱਖ ਭਰੀ ਖਬਰ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਕਰਨ ਵਾਲੇ ਸੂਰਬੀਰਾਂ ਵਿੱਚੋ ਇੱਕ ਯੋਧਾ ਅਲਵਿਦਾ ਕਹਿ ਗਿਆ | ਪੰਜਾਬ ਪੁਲਿਸ ਦੇ ਏ ਸੀ ਪੀ ਅਨਿਲ ਕੋਹਲੀ ਜੋ ਕੋਰੋਨਾ ਪੌਜੇਟਿਵ ਸਨ ਦੀ ਅਪੋਲੋ ਹਸਪਤਾਲ ਵਿਚ ਮੌਤ ਹੋ ਗਈ ਹੈ |

ਚੰਡੀਗੜ੍ਹ , 18 ਅਪ੍ਰੈਲ -ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕੇ ਬੀ ਐੱਸ ਸਿੱਧੂ  ਅਤੇ  ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਕੋਰੋਨਾ ਮਹਾਂਮਾਰੀ ਦੌਰਾਨ ਸੇਵਾ ਨਿਭਾਉਂਦੇ ਹੋਏ ਪੰਜਾਬ ਪੁਲਿਸ ਦੇ ਏ ਸੀ ਪੀ ਅਨਿਲ ਕੋਹਲੀ ਦੀ  ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |ਉਨ੍ਹਾਂ ਸਵਰਗੀ ਕੋਹਲੀ ਦੀ 30 ਸਾਲਾਂ ਤੋਂ ਵੱਧ ਸਮੇ ਦੀ ਸੇਵਾ ਨੂੰ ਯਾਦ ਕਰਦਿਆਂ ਸ਼੍ਰੀ ਕੋਹਲੀ ਦੇ ਪਰਿਵਾਰ, ਸਾਥੀ ਅਤੇ ਸਬੰਧੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |