ਇੰਗਲੈਂਡ ਦੇ 260 ਨਾਗਰਿਕ ਆਪਣੇ ਦੇਸ਼ ਰਵਾਨਾ ਹੋਏ
ਅਮ੍ਰਿਤਸਰ , 18 ਅਪ੍ਰੈਲ – ( ਨਿਊਜ਼ ਪੰਜਾਬ ) – ਕੋਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਹਵਾਈ ਆਵਾਜਾਈ ਰੁਕਣ ਕਾਰਨ ਹਰ ਦੇਸ਼ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵਾਪਸ ਲਿਜਾਣ ਲਈ ਯਤਨਸ਼ੀਲ ਹੋ ਗਈਆਂ ਹਨ , ਅਮਰੀਕਾ ਅਤੇ ਕੈਨੇਡਾ ਤੋਂ ਬਾਅਦ ਇੰਗਲੈਂਡ ਦੇ ਵੀ ਭਾਰਤ ਵਿਚ ਰੁਕੇ ਹੋਏ 260 ਨਾਗਰਿਕਾਂ ਬ੍ਰਿਟਿਸ਼ ਏਅਰਵੇਜ਼ ਰਾਹੀਂ ਅੱਜ ਦੁਪਹਿਰ 2 .30 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਰਵਾਣਾ ਹੋ ਗਏ , ਇੰਗਲੈਂਡ ਦੀ ਵਾਪਸੀ ਲਈ ਇਹ ਤੀਜੀ ਉਡਾਨ ਹੈ |