NIA ਨੇ ਤਹੱਵੁਰ ਰਾਣਾ ਨੂੰ ਅਦਾਲਤ ‘ਚ ਕੀਤਾ ਪੇਸ਼, 12 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ,ਫੈਸਲਾ ਸੁਰੱਖਿਅਤ
ਨਿਊਜ਼ ਸਰਵਿਸ
28 ਅਪ੍ਰੈਲ 2025
26/11 ਮੁੰਬਈ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਅੱਜ ਯਾਨੀ ਸੋਮਵਾਰ ਨੂੰ NIA ਨੇ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੌਰਾਨ, ਐਨਆਈਏ ਦੀ ਕਾਨੂੰਨੀ ਟੀਮ ਦੀ ਅਗਵਾਈ ਕਰ ਰਹੇ ਸੀਨੀਅਰ ਵਕੀਲ ਦਯਾਮ ਕ੍ਰਿਸ਼ਨਨ ਪਟਿਆਲਾ ਹਾਊਸ ਕੋਰਟ ਪਹੁੰਚੇ NIA ਟੀਮ ਨੇ ਅਦਾਲਤ ਤੋਂ ਤਹਵੁਰ ਰਾਣਾ ਦੀ 12 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ। ਇਸ ‘ਤੇ ਵਿਸ਼ੇਸ਼ ਜੱਜ ਚੰਦਰਜੀਤ ਸਿੰਘ ਨੇ ਐਨਆਈਏ ਦੀ ਅਰਜ਼ੀ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।