ਮੁੱਖ ਖ਼ਬਰਾਂਭਾਰਤ

ਸ੍ਰੀ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦਿਖਾਇਆ ਗਿਆ ਆਮਿਰ ਖ਼ਾਨ, , ਯੂ- ਟਿਊਬ ਤੇ ਫ਼ਰਜ਼ੀ ਅਕਾਊਂਟ ਬਣਾ ਕੇ ਕੀਤਾ ਗਿਆ ਅਪਲੋਡ 

ਨਿਊਜ਼ ਪੰਜਾਬ

27 ਅਪ੍ਰੈਲ 2025

ਟੀ-ਸੀਰੀਜ਼ ਦੇ ਨਾਮ ‘ਤੇ ਇੱਕ ਫਰਜ਼ੀ ਅਕਾਊਂਟ ਬਣਾ ਕੇ ਸੋਸ਼ਲ ਮੀਡੀਆ ਯੂਟਿਊਬ ‘ਤੇ ਇੱਕ ਫਰਜ਼ੀ ਪੋਸਟਰ ਤੇ ਟੀਜ਼ਰ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਵਿੱਚ ਅਦਾਕਾਰ ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੀ ਭੂਮਿਕਾ ਵਿੱਚ ਦਿਖਾਇਆ ਗਿਆ ਹੈ। ਇਸ ਕਾਰਵਾਈ ਵਿਰੁੱਧ, ਭਾਜਪਾ ਦੇ ਸੀਨੀਅਰ ਬੁਲਾਰੇ ਪੰਜਾਬ ਪ੍ਰਿਤਪਾਲ ਸਿੰਘ ਬਾਲੀਆਂਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਸ਼ਿਕਾਇਤ ਕੀਤੀ ਹੈ ਅਤੇ ਇਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਭਾਜਪਾ ਆਗੂ ਪ੍ਰਿਤਪਾਲ ਸਿੰਘ ਬਾਲੀਵਾਲ ਨੇ ਕਿਹਾ ਕਿ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ ਜਿਸਦਾ ਉਦੇਸ਼ ਸਿੱਖ ਭਾਈਚਾਰੇ ਨੂੰ ਭੜਕਾਉਣਾ, ਉਨ੍ਹਾਂ ਦੇ ਧਰਮ ਦਾ ਅਪਮਾਨ ਕਰਨਾ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨਾ ਹੈ।ਪ੍ਰਿਤਪਾਲ ਸਿੰਘ ਨੇ ਆਮਿਰ ਖਾਨ ਪ੍ਰੋਡਕਸ਼ਨ ਨੂੰ ਵੀ ਸਪਸ਼ਟ ਕਰਨ ਲਈ ਕਿਹਾ ਕਿ ਉਨ੍ਹਾਂ ਦਾ ਇਸ  ਪੋਸਟਰ ਨਾਲ ਕੋਈ ਸਬੰਧ ਹੈ ਜਾ ਨਹੀਂ।