ਅਧਿਕਾਰੀ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੜਕਾਂ ਦੀ ਨਿਰਅੰਤਰ ਮੁਰੰਮਤ ਵੱਲ ਧਿਆਨ ਦੇਣ – ਸੌਂਦ
ਹਰਜੀਤ ਸਿੰਘ ਖਾਲਸਾ / ਨਿਊਜ਼ ਪੰਜਾਬ
ਖੰਨਾ, 27 ਅਪ੍ਰੈਲ – ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਵੱਲੋਂ ਖੰਨਾ ਦੇ ਸਮਰਾਲਾ ਰੋਡ ਪੁਲ ਦਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਨਰੀਖਣ ਕੀਤਾ ਅਤੇ ਆਦੇਸ਼ ਜਾਰੀ ਕੀਤੇ ਪੁਲ ਦੀ ਮੁਰੰਮਤ ਤੁਰੰਤ ਕਰਨ ਲਈ।
ਕੈਬਨਿਟ ਮੰਤਰੀ ਨੇ ਜੁੰਮੇਵਾਰ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਵਾਲੀਆਂ ਸੜਕਾਂ ਦੀ ਨਿਰ ਅੰਤਰ ਮੁਰੰਮਤ ਵੱਲ ਧਿਆਨ ਦੇਣ ਅਤੇ ਸੜਕਾਂ ਨੂੰ ਚੈੱਕ ਕਰਨ
ਕੈਬਨਿਟ ਮੰਤਰੀ ਸੌਂਦ ਵੱਲੋਂ ਆਦੇਸ਼ ਦੇਣ ਤੋਂ ਬਾਅਦ ਪੁਲ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ।ਇਸ ਪੁਲ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ ਜੋ ਵਾਹਨ ਲੰਘਦੇ ਨੇਂ ਓਹਨਾਂ ਨੂੰ ਸੁਵਿਧਾ ਹੋਵੇਗੀ ਅਤੇ ਕੀਮਤੀ ਜਾਨਾਂ ਦਾ ਨੁਕਸਾਨ ਹੋਣ ਤੋਂ ਬਚਾਵ ਹੋਵੇਗਾ।
ਇਸ ਮੌਕੇ ADC Khanna Smt.Shikha Bhagat ਅਤੇ SDM Khanna Sh.Baljinder Singh Dhillon ਅਤੇ PWD Department ਦੇ ਅਧਿਕਾਰੀ ਵੀ ਮੌਕੇ ਉੱਤੇ ਮੌਜੂਦ ਰਹੇ।