ਲੁਧਿਆਣਾਖੰਨਾ

ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨਾ ਨਾਲ ਮੀਟਿੰਗ ਕੀਤੀ 

ਹਰਜੀਤ ਸਿੰਘ ਖ਼ਾਲਸਾ

ਖੰਨਾ, 27 ਅਪ੍ਰੈਲ- ਅੱਜ ਕਾਂਗਰਸ ਦੇ ਲੀਡਰ ਸਾਬਕਾ ਮੰਤਰੀ ਸ: ਗੁਰਕੀਰਤ ਸਿੰਘ ਕੋਟਲੀ ਨੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸਹਿਬਾਨਾਂ ਨਾਲ 4 ਮਈ ਨੂੰ ਸੰਗਰੂਰ ਵਿਖੇ ਹੋਣ ਵਾਲੀ ਪੰਜਾਬ ਕਾਂਗਰਸ ਦੀ ਰੈਲੀ ਦੇ ਸਬੰਧ ਵਿਚ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਸ ਲਖਵੀਰ ਸਿੰਘ, ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਸੰਜੇ ਤਲਵਾਰ ਅਤੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸ ਮੇਜਰ ਸਿੰਘ ਮੁੱਲਾਂਪੁਰ ਮੌਜੂਦ ਸਨ।