ਬਰਨਾਲਾ ਦੀ ਫੈਕਟਰੀ’ਚ ਗੈਸ ਲੀਕ ਹੋਣ ਨਾਲ ਵਾਪਰਿਆ ਵੱਡਾ ਹਾਦਸਾ; 1 ਵਿਅਕਤੀ ਦੀ ਮੌਤ, 4 ਜ਼ਖਮੀ
ਨਿਊਜ਼ ਪੰਜਾਬ
Barnala :28 ਅਪ੍ਰੈਲ 2025
ਅੱਜ ਬਰਨਾਲਾ ਵਿੱਚ ਆਈਓਐਲ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਵਿੱਚ ਕਈ ਚੈਂਬਰ ਹਨ ਅਤੇ ਇੱਕ ਚੈਂਬਰ ਵਿੱਚ ਗੈਸ ਲੀਕ ਹੋਈ ਜਿੱਥੇ ਚਾਰ ਕਰਮਚਾਰੀ ਕੰਮ ਕਰ ਰਹੇ ਸਨ। ਇਹ ਕਾਮੇ ਗੈਸ ਲੀਕ ਦੌਰਾਨ ਫਸ ਗਏ ਅਤੇ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸ ਦਈਏ ਕਿ ਆਈਓਐੱਲ ਕੈਮਿਕਲਸ ਐਂਡ ਫਾਰਮਾਸਿਊਟੀਕਸਲ ’ਚ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕ ਸ਼ਖਸ ਹਰਿਆਣਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਖਬਰ ਮਿਲਦਿਆਂ ਹੀ ਮੌਕੇ ’ਤੇ ਅਧਿਕਾਰੀ ਪਹੁੰਚੇ ਹਨ।ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਰਹਿਣ ਵਾਲੇ ਅਨਮੋਲ ਚੰਪਾ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦੋਂ ਕਿ ਹਿਸਾਰ ਦੇ ਰਹਿਣ ਵਾਲੇ ਵਿਕਾਸ ਸ਼ਰਮਾ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਯੁਗਮ ਖੰਨਾ ਅਤੇ ਲਵਪ੍ਰੀਤ ਸਿੰਘ ਨੂੰ ਸੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਧਨੌਲਾ ਥਾਣੇ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਮੌਕੇ ਫੈਕਟਰੀ ਡਾਇਰੈਕਟਰ ਅਤੇ ਫੈਕਟਰੀ ਅਧਿਕਾਰੀ ਵੀ ਉੱਥੇ ਪਹੁੰਚ ਗਏ।