ਐਪਰ ਮਾਂ ਦੀ ਗੋਦੀ ਵਰਗਾ, ਚੜ੍ਹਦਾ ਨਹੀਂ ਖੁਮਾਰ ਏ ਮੈਨੂੰ
ਚਾਚੀ ਤਾਈ ਮਾਮੀ ਮਾਸੀ , ,
ਕਰਦੀ ਬੜਾ ਪਿਆਰ ਏ ਮੈਨੂੰ |
ਐਪਰ ਮਾਂ ਦੀ ਗੋਦੀ ਵਰਗਾ,
ਚੜ੍ਹਦਾ ਨਹੀਂ ਖੁਮਾਰ ਏ ਮੈਨੂੰ |
ਕਰਦੀ ਬੜਾ ਪਿਆਰ ਏ ਮੈਨੂੰ |
ਐਪਰ ਮਾਂ ਦੀ ਗੋਦੀ ਵਰਗਾ,
ਚੜ੍ਹਦਾ ਨਹੀਂ ਖੁਮਾਰ ਏ ਮੈਨੂੰ |
ਮਾਂ ਮੇਰੀ ਮੈਨੂੰ ਗੋਦ ਖਿਡਾਇਆ,
ਫੜ ਕੇ ਉਂਗਲ ਪੜ੍ਹਨੇ ਪਾਇਆ |
ਏਸੇ ਮਾਂ ਦੀ ਗੁੜ੍ਹਤੀ ਲੈ ਮੈਂ,
ਅੱਖਰਾਂ ਦੇ ਨਾਲ ਹੇਜ ਜਤਾਇਆ |
ਫੜ ਕੇ ਉਂਗਲ ਪੜ੍ਹਨੇ ਪਾਇਆ |
ਏਸੇ ਮਾਂ ਦੀ ਗੁੜ੍ਹਤੀ ਲੈ ਮੈਂ,
ਅੱਖਰਾਂ ਦੇ ਨਾਲ ਹੇਜ ਜਤਾਇਆ |
ਮੈਂ ਸੋਵਾਂ, ਮਾਂ ਲੋਰੀ ਗਾਵੇ,
ਨੱਚਾਂ ਟੱਪਾਂ ਬੋਲੀਆਂ ਪਾਵੇ |
ਰੁੱਸ ਜਾਵਾਂ, ਤਾਂ ਆਪ ਮਨਾਵੇ,
ਖੁਸ਼ ਹੋਵਾਂ ਤਾ ਗੀਤ ਬਣਾਵੇ |
ਨੱਚਾਂ ਟੱਪਾਂ ਬੋਲੀਆਂ ਪਾਵੇ |
ਰੁੱਸ ਜਾਵਾਂ, ਤਾਂ ਆਪ ਮਨਾਵੇ,
ਖੁਸ਼ ਹੋਵਾਂ ਤਾ ਗੀਤ ਬਣਾਵੇ |
ਵੀਰ ਵਿਆਹ ਤੇ ਘੋੜੀ ਗਾਵੇ,
ਲਾੜੀ ਬਣਾ, ਸੁਹਾਗ ਸੁਣਾਵੇ |
ਮਹਿੰਦੀ ਲਾਵਾਂ ਗੀਤ ਬਣਾਵੇ,
ਮਾਂ ਬਣਾ ਮਮਤਾ ਦਰਸਾਵੇ |
ਲਾੜੀ ਬਣਾ, ਸੁਹਾਗ ਸੁਣਾਵੇ |
ਮਹਿੰਦੀ ਲਾਵਾਂ ਗੀਤ ਬਣਾਵੇ,
ਮਾਂ ਬਣਾ ਮਮਤਾ ਦਰਸਾਵੇ |
ਜਦ ਮਾਹੀ ਪਰਦੇਸ ਨੂੰ ਜਾਵੇ,
ਬਿਰਹੋ ਦੇ ਇਹ ਗੀਤ ਬਣਾਵੇ |
ਨੂੰਹ-ਸੱਸ ਦਾ ਨੇਹ ਸਮਝਾਵੇ,
ਮਿੱਠੀਆਂ ਕਈ ਟਕੋਰਾਂ ਲਾਵੇ |
ਬਿਰਹੋ ਦੇ ਇਹ ਗੀਤ ਬਣਾਵੇ |
ਨੂੰਹ-ਸੱਸ ਦਾ ਨੇਹ ਸਮਝਾਵੇ,
ਮਿੱਠੀਆਂ ਕਈ ਟਕੋਰਾਂ ਲਾਵੇ |
ਭੈਣ ਵੀਰ ਨੂੰ ਗਲੇ ਲਗਾਵੇ,
ਮਾਹੀਆ, ਢੋਲੇ, ਟੱਪੇ ਗਾਵੇ |
ਖੁਸ਼ੀਆਂ ਮੇਰੇ ਸੰਗ ਮਨਾਉਂਦੀ,
ਦੁੱਖ ਵੇਲੇ ਵੀ ਕੀਰਨੇ ਪਾਵੇ |
ਮਾਹੀਆ, ਢੋਲੇ, ਟੱਪੇ ਗਾਵੇ |
ਖੁਸ਼ੀਆਂ ਮੇਰੇ ਸੰਗ ਮਨਾਉਂਦੀ,
ਦੁੱਖ ਵੇਲੇ ਵੀ ਕੀਰਨੇ ਪਾਵੇ |
ਇਸ ਉਮਰੇ ਮੈਂ ਸਾਗਰ ਗਾਹਿਆ,
ਪਿੰਡੇ ਤੇ ਪਰਵਾਸ ਹੰਢਾਇਆ |
ਸੰਗੀ ਸਾਥੀ ਰਹਿ ਗਏ ਪਿੱਛੇ,
ਏਸੇ ਮਾਂ ਨੇ ਸਾਥ ਨਿਭਾਇਆ |
ਪਿੰਡੇ ਤੇ ਪਰਵਾਸ ਹੰਢਾਇਆ |
ਸੰਗੀ ਸਾਥੀ ਰਹਿ ਗਏ ਪਿੱਛੇ,
ਏਸੇ ਮਾਂ ਨੇ ਸਾਥ ਨਿਭਾਇਆ |
ਕਈ ਮਾਵਾਂ ਮੈਨੂੰ ਗਲੇ ਲਗਾਇਆ,
ਮੈਂ ਵੀ ਇੱਜ਼ਤ ਨਾਲ ਬੁਲਾਇਆ |
ਆਪਣੀ ਮਾਂ ਦੀ ਬੁੱਕਲ ਵਰਗਾ,
ਐਪਰ ਨਿੱਘ ਨਾ ਕਿਧਰੋਂ ਆਇਆ |
ਮੈਂ ਵੀ ਇੱਜ਼ਤ ਨਾਲ ਬੁਲਾਇਆ |
ਆਪਣੀ ਮਾਂ ਦੀ ਬੁੱਕਲ ਵਰਗਾ,
ਐਪਰ ਨਿੱਘ ਨਾ ਕਿਧਰੋਂ ਆਇਆ |
ਸਭ ਮਾਵਾਂ ਦਾ ਕਰ ਸਤਿਕਾਰ,
ਆਪਣੀ ਮਾਂ ਨੂੰ ਕਰਾਂ ਪਿਆਰ |
ਦੁੱਖ-ਸੁੱਖ ਇਹਦੇ ਨਾਲ ਫੋਲ ਕੇ,
ਦਿਲ ਤੋਂ ਲਾਹਵਾਂ ਸਾਰਾ ਭਾਰ |
ਆਪਣੀ ਮਾਂ ਨੂੰ ਕਰਾਂ ਪਿਆਰ |
ਦੁੱਖ-ਸੁੱਖ ਇਹਦੇ ਨਾਲ ਫੋਲ ਕੇ,
ਦਿਲ ਤੋਂ ਲਾਹਵਾਂ ਸਾਰਾ ਭਾਰ |
ਮਾਂ ਮੇਰੀ ਅੱਜ ਹੈ ਦੁਖਿਆਰੀ,
ਪੁੱਤਾਂ ਕੱਢੀ ਬਾਹਰ ਵਿਚਾਰੀ |
‘ਦੀਸ਼’ ਵਕਾਲਤ ਕਰਕੇ ਇਹਦੀ,
ਮੋੜ ਲਿਆਊ ਫਿਰ ਸਰਦਾਰੀ |
ਪੁੱਤਾਂ ਕੱਢੀ ਬਾਹਰ ਵਿਚਾਰੀ |
‘ਦੀਸ਼’ ਵਕਾਲਤ ਕਰਕੇ ਇਹਦੀ,
ਮੋੜ ਲਿਆਊ ਫਿਰ ਸਰਦਾਰੀ |